Bol Punjab De, Beauro
ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ
ਪੰਚਾਇਤੀ ਚੋਣਾਂ ਦਾ ਬੁਖਾਰ ਪਿੰਡਾਂ ਵਿੱਚ ਚੜਦਾ ਨਜ਼ਰ ਆ ਰਿਹਾ, ਸਰਕਾਰੀ ਦਫਤਰਾਂ ਅਤੇ ਤਹਿਸੀਲਾਂ ਦੇ ਵਿੱਚ ਸੰਭਾਵੀ ਪੰਚ ਤੇ ਸਰਪੰਚ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੇ ਬੀਡੀਪੀਓ ਦਫਤਰ ਦੇ ਵਿੱਚ ਐਨਓਸੀ ਲੈਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਨਾਮ ਜਦਗੀ ਭਰਨ ਦੇ ਦੂਸਰੇ ਦਿਨ ਦਿੜਬਾ ਬਲਾਕ ਦੀਆਂ 47 ਪੰਚਾਇਤਾਂ ਵਿੱਚ 87 ਸਰਪੰਚ ਅਤੇ 193 ਪੰਚਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਐਸਡੀਐਮ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਾਮਜਦਗੀ ਭਰਨ ਦਾ ਕੰਮ ਜੋਰਾਂ ਨਾਲ ਚੱਲ ਰਿਹਾ। ਬਲਾਕ ਦਿੜਬਾ ਨੂੰ ਸੱਤ ਕਲਸਟਰਾਂ ਵਿੱਚ ਵੰਡ ਕੇ ਹਰ ਕਲਸਟਰ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ ਇਸ ਕਰਕੇ ਨਾਮਜਦਗੀ ਪੱਤਰ ਭਰਨ ਵਾਲਿਆਂ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ। ਕਾਗਜ਼ ਭਰਨ ਦੇ ਤੀਜੇ ਦਿਨ ਤੱਕ 87 ਸਰਪੰਚ ਅਤੇ 193 ਪੰਚਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ।