Punjab

Punjab Govt ਨੂੰ ਖਰੜ ਤਹਿਸੀਲ ‘ਚ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਚਾਰ ਮਹੀਨੇ ਵਿਚ 1 ਅਰਬ 33 ਕਰੋੜ ਤੋਂ ਵੱਧ ਦੀ ਆਮਦਨ ਹੋਈ: ਰਮਨਦੀਪ ਕੌਰ

Kharar,18 August 2024,(Bol Punjab De):-  ਪੰਜਾਬ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਮਾਲ ਵਿਭਾਗ (Department of Revenue) ਨਾਲ ਸਬੰਧਤ ਹੁੰਦੀ ਰਜਿਸਟ੍ਰੇਸ਼ਨ ਤੋਂ ਪੰਜਾਬ ਸਰਕਾਰ (Punjab Govt) ਨੂੰ ਅਰਬਾਂ ਰੁਪਏ ਦੀ ਆਮਦਨ ਹੋ ਰਹੀ ਹੈ,ਖਰੜ ਤਹਿਸੀਲ (Kharar Tehsil) ਦੇ ਸਬ ਰਜਿਸਟਰਾਰ ਦਫਤਰ (Sub Registrar Office) ਵਿਚ ਰੋਜ਼ਾਨਾ ਮਾਲ ਵਿਭਾਗ (Department of Revenue) ਨਾਲ ਸਬੰਧਤ ਵੱਖ-ਵੱਖ ਰਜਿਸਟੇ੍ਰਸ਼ਨ ਦੇ ਕੰਮਾਂ ਤੋਂ ਚਾਰ ਮਹੀਨੇ ਵਿਚ 1 ਅਰਬ 33 ਕਰੋੜ 51 ਲੱਖ 43 ਹਜ਼ਾਰ 408 ਰੁਪਏ ਤੋਂ ਵੱਧ ਦੀ ਆਮਦਨ ਹੋਈ ਹੈ,ਇਹ ਜਾਣਕਾਰੀ ਸਬ ਰਜਿਸਟਰਾਰ-ਕਮ-ਤਹਿਸੀਲਦਾਰ ਖਰੜ ਰਮਨਦੀਪ ਕੌਰ ਨੇ ਦਿੱਤੀ।

ਉਨ੍ਹਾਂ ਦਸਿਆ ਕਿ ਅਪ੍ਰੈਲ 2024 ਵਿਚ ਰਜਿਸਟੇ੍ਰਸ਼ਨ ਦੇ ਕੰਮਾਂ ਤੋਂ 36 ਕਰੋੜ 89 ਲੱਖ 42 ਹਜ਼ਾਰ 36 ਰੁਪਏ, ਮਈ 2024 ਵਿਚ 30 ਕਰੋੜ 38 ਲੱਖ 48 ਹਜ਼ਾਰ 314 ਰੁਪਏ, ਜੂਨ ਵਿਚ 31 ਕਰੋੜ 52 ਲੱਖ 50 ਹਜ਼ਾਰ 814 ਰੁਪਏ , ਜੁਲਾਈ 2024 ਵਿਚ 34 ਕਰੋੜ 71 ਲੱਖ 2 ਹਜ਼ਾਰ 217 ਰੁਪਏ ਸਰਕਾਰ ਨੂੰ ਆਮਦਨ ਹੋਈ ਹੈ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਮਿਤੀ 1-4-2023 ਤੋਂ 31-03-2024 ਤੱਕ 3 ਅਰਬ 14 ਕਰੋੜ 28 ਲੱਖ 91 ਹਜ਼ਾਰ 543 ਰੁਪਏ ਆਮਦਨ ਹੋਈ ਸੀ ਤੇ ਇਸ ਸਾਲ ਵਿਚ 23952 ਡਾਕੂਮੈਂਟਸ ਰਜਿਸਟਰਡ ਹੋਏ ਸਨ ਜਦਕਿ ਇਸ ਚਾਲੂ ਮਾਲੀ ਸਾਲ ਦੇ ਚਾਰ ਮਹੀਨਿਆਂ ਵਿਚ 8630 ਵਸੀਕੇ ਰਜਿਸਟਰਡ ਹੋ ਚੁੱਕੇ ਹਨ।

ਉਨ੍ਹਾਂ ਦਸਿਆ ਕਿ ਸਰਕਾਰ ਨੂੰ ਹੋ ਰਹੀ ਆਮਦਨ ਵਿਚ ਅਸ਼ਟਾਮ ਡਿਊਟੀ, ਸੋਸਲ ਇਨਫਰਾ ਸੈਸ,ਡਿਵੈਪਲਮੈਂਟ,ਰਜਿਸਟ੍ਰੇਸ਼ਨ ਫੀਸ,ਸਪੈਸ਼ਲ ਇਨਫਰਾ ਡਿਵਪਲਮੈਂਟ ਫੀਸ ਆਦਿ ਸ਼ਾਮਲ ਹਨ,ਉਨ੍ਹਾਂ ਦਸਿਆ ਕਿ ਸਬ ਰਜਿਸਟਰਾਰ ਖਰੜ ਦੇ ਦਫਤਰ ਵਿਚ ਰੋਜਾਨਾ ਵੱਖ- ਵੱਖ ਕੰਮਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ 225 ਅੰਪੁਆਇਟਮੈਂਟ ਨਾਰਮਲ ਲਈਆਂ ਜਾ ਸਕਦੀਆਂ ਹਨ।

ਜਿਸਦੀ ਸਰਕਾਰੀ ਫੀਸ 500 ਰੁਪਏ ਹੈ, ਜੇਕਰ ਇਹ ਅੰਪੁਆਇਟਮੈਂਟ ਫੁੱਲ ਹੋ ਜਾਣ ਤਾਂ ਰਜਿਸਟ੍ਰੇਸਨ ਕਰਵਾਉਣ ਲਈ ਤਤਕਾਲ ਅੰਪੁਆਇਟਮੈਂਟ ਵੀ ਲਈ ਜਾ ਸਕਦੀ ਹੈ ਜਿਨ੍ਹਾਂ ਦੀ ਰੋਜਾਨਾ ਦੀ ਗਿਣਤੀ 10 ਹੈ ਅਤੇ ਇਸ ਦੀ ਸਰਕਾਰੀ ਫੀਸ 5000 ਰੁਪਏ ਹੈ,ਉਨ੍ਹਾਂ ਸਬ ਰਜਿਸਟਰਾਰ ਖਰੜ ਦੇ ਦਫਤਰ ਵਿਚ ਰੋਜ਼ਾਨਾ ਆਪਣੇ ਕੰਮਾਂ ਕਾਰਾਂ ਲਈ ਆਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਜੇਕਰ ਰਜਿਸਟੇ੍ਰਸ਼ਨ ਸਮੇਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪ੍ਰੇਸ਼ਾਨੀ ਆਉਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button