Games

22 ਸਾਲਾ ਮਨੂ ਭਾਕਰ ਇਤਿਹਾਸ ਵਿੱਚ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ

ਭਾਰਤ ਨੇ ਪੈਰਿਸ ਓਲੰਪਿਕ 2024 ਵਿੱਚ ਆਪਣਾ ਖਾਤਾ ਖੋਲ੍ਹਿਆ

Paris,28 July,2024,(Bol Punjab De):- ਭਾਰਤ ਨੇ ਪੈਰਿਸ ਓਲੰਪਿਕ 2024 (Paris Olympics 2024) ਵਿੱਚ ਆਪਣਾ ਖਾਤਾ ਖੋਲ੍ਹਿਆ ਹੈ ਕਿਉਂਕਿ 22 ਸਾਲਾ ਮਨੂ ਭਾਕਰ (Manu Bhakar) ਇਤਿਹਾਸ ਵਿੱਚ ਨਿਸ਼ਾਨੇਬਾਜ਼ੀ (Shooting) ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ,ਓਲੰਪਿਕ ਦੇ ਮਨੂ ਭਾਕਰ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ (Air Pistol) ਮੁਕਾਬਲੇ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਜਦੋਂ ਕਿ ਕੋਰੀਆ ਦੀ ਓਹ ਯੇ ਜਿਨ ਅਤੇ ਕਿਮ ਯੇਜੀ ਨੇ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਜਿੱਤਿਆ,ਮਨੂ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ 221.7 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਹਿਣ ਤੋਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ,ਭਾਰਤੀ ਖਿਡਾਰੀ ਜਦੋਂ ਬਾਹਰ ਹੋਈ ਤਾਂ ਦੱਖਣ ਕੋਰੀਆਦੀ ਯੀਜੀ ਕਿਮ ਤੋਂ ਸਿਰਫ 0.1 ਅੰਕ ਪਿੱਛੇ ਸੀ, ਜਿਸ ਨੇ ਆਖਰਕਾਰ 241.3 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ,ਕਿਮ ਦੀ ਹਮਵਤਨ ਯੇ ਜਿਨ ਓਹ ਨੇ ਫਾਈਨਲ ’ਚ 243.2 ਦੇ ਓਲੰਪਿਕ ਰੀਕਾਰਡ ਸਕੋਰ ਨਾਲ ਸੋਨ ਤਮਗਾ ਜਿੱਤਿਆ,2012 ਲੰਡਨ ਓਲੰਪਿਕ ਤੋਂ ਬਾਅਦ ਨਿਸ਼ਾਨੇਬਾਜ਼ੀ ’ਚ ਇਹ ਭਾਰਤ ਦਾ ਪਹਿਲਾ ਓਲੰਪਿਕ ਤਮਗਾ ਹੈ,ਭਾਰਤੀ ਨਿਸ਼ਾਨੇਬਾਜ਼ ਰੀਓ ਓਲੰਪਿਕ 2016 ਅਤੇ ਟੋਕੀਓ ਓਲੰਪਿਕ ਤੋਂ ਖਾਲੀ ਹੱਥ ਪਰਤੇ ਸਨ।

Related Articles

Leave a Reply

Your email address will not be published. Required fields are marked *

Back to top button