Punjab

ਸਰਕਾਰ ਵੱਲੋਂ ਰਿਟਾਇਰਡ ਪਟਵਾਰੀਆਂ ਦੀ ਸੇਵਾ ਵਿੱਚ ਵਾਧਾ

ਪੰਜਾਬ ਸਰਕਾਰ ਵੱਲੋਂ ਇੱਕ ਹੋਰ ਨਵਾਂ ਫੈਸਲਾ ਲਿਆ ਗਿਆ

Chandigarh,26 July,2024,(Bol Punjab De):-  ਪੰਜਾਬ ਸਰਕਾਰ (Punjab Govt) ਵੱਲੋਂ ਇੱਕ ਹੋਰ ਨਵਾਂ ਫੈਸਲਾ ਲਿਆ ਗਿਆ ਹੈ, ਦਰਅਸਲ,ਸਰਕਾਰ ਵੱਲੋਂ ਰਿਟਾਇਰਡ ਪਟਵਾਰੀਆਂ ਦੀ ਸੇਵਾ ਵਿੱਚ ਵਾਧਾ ਕਰ ਦਿੱਤਾ ਗਿਆ ਹੈ,ਸਰਕਾਰ ਵੱਲੋਂ ਪਟਵਾਰੀਆਂ ਦੀ ਸੇਵਾ ਵਿੱਚ ਛੇ ਮਹੀਨੇ ਦਾ ਵਾਧਾ ਕੀਤਾ ਗਿਆ ਹੈ,ਇਹ ਵਾਧਾ ਇੱਕ ਜੁਲਾਈ ਤੋਂ 31 ਦਸੰਬਰ 2024 ਤੱਕ ਕੀਤਾ ਗਿਆ ਹੈ,ਦੱਸ ਦੇਈਏ ਕਿ ਖਾਲੀ ਪਈਆਂ ਅਸਾਮੀਆਂ ‘ਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ (Patwari) ਰੱਖੇ ਗਏ ਸੀ,ਸੂਬੇ ਵਿੱਚ ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ,ਇਸ ਤੋਂ ਇਲਾਵਾ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਨੂੰ 1 ਜੁਲਾਈ 2024 ਤੋਂ 31 ਦਸੰਬਰ 2024 ਤੱਕ ਤਨਖਾਹ ਅਦਾਇਗੀ ਕਰਨ ਲਈ ਵਾਧੂ ਬਜਟ ਦਾ ਸੋਧੇ ਬਜਟ ਅਨੁਮਾਨ 2024-25 ਵਿੱਚ ਉਪਬੰਧ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button