National
ਸੋਮਵਾਰ ਨੂੰ ਜਲਾਭਿਸ਼ੇਕ ਯਾਤਰਾ ਦੇ ਮੱਦੇਨਜ਼ਰ ਹਰਿਆਣਾ ਦੇ ਨੂਹ ‘ਚ ਇੰਟਰਨੈੱਟ 24 ਘੰਟੇ ਲਈ ਬੰਦ ਕਰ ਦਿੱਤਾ ਗਿਆ
Noah, 21 July 2024,(Azad Soch News):- ਸੋਮਵਾਰ ਨੂੰ ਜਲਾਭਿਸ਼ੇਕ ਯਾਤਰਾ (Jalabhishek Yatra) ਦੇ ਮੱਦੇਨਜ਼ਰ ਹਰਿਆਣਾ ਦੇ ਨੂਹ ‘ਚ ਇੰਟਰਨੈੱਟ 24 ਘੰਟੇ ਲਈ ਬੰਦ ਕਰ ਦਿੱਤਾ ਗਿਆ ਹੈ,ਇਹ ਫੈਸਲਾ ਪਿਛਲੀ ਵਾਰ ਨੂਹ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਲਿਆ ਗਿਆ ਹੈ,ਇੱਥੇ ਇੰਟਰਨੈੱਟ 22 ਜੁਲਾਈ ਨੂੰ ਸ਼ਾਮ 6 ਵਜੇ ਤੋਂ 23 ਜੁਲਾਈ ਨੂੰ ਸ਼ਾਮ 6 ਵਜੇ ਤੱਕ ਬੰਦ ਰਹੇਗੀ,ਇਸ ਤੋਂ ਇਲਾਵਾ ਬਲਕ ਐਸਐਮਐਸ (SMS) ਭੇਜਣ ‘ਤੇ ਵੀ ਰੋਕ ਰਹੇਗੀ,ਡੋਂਗਲ ਇੰਟਰਨੈੱਟ ਵੀ ਇਸ ਦੌਰਾਨ ਕੰਮ ਨਹੀਂ ਕਰੇਗਾ,ਰਾਜ ਦੇ ਗ੍ਰਹਿ ਵਿਭਾਗ ਦੇ ਅਨੁਸਾਰ, ਨੂਹ ਹਿੰਸਾ ਬਾਰੇ ਅਫਵਾਹਾਂ ਨੂੰ ਹੋਰ ਸੋਸ਼ਲ ਮੀਡੀਆ (Social Media) ਮਾਧਿਅਮਾਂ ਜਿਵੇਂ ਵਟਸਐਪ, ਫੇਸਬੁੱਕ ਅਤੇ ਟਵਿੱਟਰ ਰਾਹੀਂ ਫੈਲਾਇਆ ਜਾ ਸਕਦਾ ਹੈ,ਭੀੜ ਇਕੱਠੀ ਹੋ ਸਕਦੀ ਹੈ,ਜਿਸ ਨਾਲ ਹਿੰਸਾ ਹੋ ਸਕਦੀ ਹੈ,ਸਰਕਾਰੀ ਹੁਕਮਾਂ ਵਿੱਚ ਬੈਂਕਿੰਗ ਅਤੇ ਰੀਚਾਰਜ SMS ਨੂੰ ਛੋਟ ਦਿੱਤੀ ਗਈ ਹੈ,ਇਸ ਸਮੇਂ ਦੌਰਾਨ,ਲੀਜ਼ਡ ਲਾਈਨ ਦਾ ਇੰਟਰਨੈਟ ਅਤੇ ਕਾਲਿੰਗ ਜਾਰੀ ਰਹੇਗੀ।