ਸੰਸਦ ਮੈਂਬਰ ਅੰਮ੍ਰਿ/ਤਪਾ.ਲ ਸਿੰਘ ਦੇ ਭਰਾ ਦੀ ਅਦਾਲਤ ‘ਚ ਪੇਸ਼ੀ,14 ਦਿਨਾਂ ਦੀ ਕਸਟੱਡੀ ‘ਚ ਭੇਜਿਆ
Jalandhar, 21 July 2024,(Bol Punjab De):– ਸ੍ਰੀ ਖਡੂਰ ਸਾਹਿਬ ਸੀਟ (Shri Khadur Sahib Seat) ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Member of Parliament Amritpal Singh) ਦੇ ਭਰਾ ਹਰਪ੍ਰੀਤ ਸਿੰਘ ਹੈਪੀ (Harpreet Singh Happy) ਨੂੰ ਕੱਲ੍ਹ ਦੋ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਅਦਾਲਤ ਨੇ ਹੈਪੀ ਅਤੇ ਲਵਪ੍ਰੀਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਲਿਸ ਨੇ ਅੱਜ ਅਦਾਲਤ ਵਿੱਚ ਰਿਮਾਂਡ ਦੀ ਮੰਗ ਨਹੀਂ ਕੀਤੀ। ਐੱਸਐੱਚਓ ਸੁਖਦੇਵ ਸਿੰਘ (SHO Sukhdev Singh) ਨੇ ਦੱਸਿਆ- ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ‘ਚ ਪੁਲਿਸ ਨੇ ਹੈਪੀ ਦਾ ਦਸ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਪੁਲਿਸ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਸੀ, ਜਿਸ ਕਾਰਨ ਸਿਰਫ਼ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਅਦਾਲਤ ਨੇ ਕੱਲ੍ਹ ਯਾਨੀ ਸ਼ਨੀਵਾਰ ਨੂੰ ਜ਼ਮਾਨਤ ਪਟੀਸ਼ਨ ‘ਤੇ ਬਹਿਸ ਲਈ ਹੋਰ ਤਰੀਕ ਦਿੱਤੀ ਸੀ। ਨਾਲ ਹੀ ਹੈਪੀ ਅਤੇ ਲਵਪ੍ਰੀਤ ਦੀ ਜ਼ਮਾਨਤ ਪਟੀਸ਼ਨ ‘ਤੇ ਬਹਿਸ ਲਈ ਮੰਗਲਵਾਰ ਯਾਨੀ 23 ਜੁਲਾਈ ਦੀ ਤਰੀਕ ਦਿੱਤੀ ਗਈ ਹੈ। ਮੰਗਲਵਾਰ ਨੂੰ ਅਦਾਲਤ ‘ਚ ਹੈਪੀ ਦੀ ਜ਼ਮਾਨਤ ‘ਤੇ ਬਹਿਸ ਹੋਵੇਗੀ। ਜਿਸ ਤੋਂ ਬਾਅਦ ਅਦਾਲਤ ਅੱਗੇ ਫੈਸਲਾ ਲਵੇਗੀ।
ਫਿਲੌਰ ਪੁਲਿਸ (Phillaur Police) ਨੇ 11 ਜੁਲਾਈ ਦੀ ਸ਼ਾਮ ਨੂੰ ਹੈਪੀ ਨੂੰ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲਿਸ ਨੇ ਵਧੀਕ ਸੈਸ਼ਨ ਜੱਜ ਕੇ.ਕੇ ਜੈਨ ਦੀ ਅਦਾਲਤ ਵਿੱਚ ਫੌਜਦਾਰੀ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ। ਜਿਸ ‘ਤੇ ਅੱਜ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਭੇਜ ਦਿੱਤਾ ਹੈ, ਜਿਸ ਤੋਂ ਹੈਪੀ ਅਤੇ ਲਵਪ੍ਰੀਤ ਨੇ ਨਸ਼ਾ ਖਰੀਦਿਆ ਸੀ। ਇਨ੍ਹਾਂ ਵਿਚ ਆਈਸ ਸਪਲਾਇਰ ਸੰਦੀਪ ਅਰੋੜਾ ਅਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਾਰਵਾਹ ਦੇ ਨਾਂ ਸ਼ਾਮਲ ਹਨ।