ਗੁਰਵਿੰਦਰ ਸਿੰਘ ਚਹਿਲ , ਚੀਮਾ ਮੰਡੀ
ਜਗਤਜੀਤ ਗਰੁੱਪ ਚੀਮਾ ਮੰਡੀ ਵੱਲੋਂ ਜਗਤਜੀਤ ਐਗਰੀ ਇੰਡੀਆ ਪ੍ਰਾਈਵੇਟ ਲਿਮਿਟਡ ਡੇਹਲੋਂ ਵਿਖੇ 35 ਏਕੜ ਵਿੱਚ ਤਿਆਰ ਪਲਾਂਟ ਵਿੱਚ ਨਵੀਂ ਤਕਨੀਕ ਦੇ ਨਾਲ ਖੇਤੀਬਾੜੀ ਔਜ਼ਾਰ ਬਣਾਏ ਜਾਣਗੇ।ਗਰੁੱਪ ਵੱਲੋਂ ਇਟਲੀ ਦੀ 96 ਸਾਲ ਪੁਰਾਣੀ ਬੇਲਰ ਬਣਾਉਣ ਵਾਲੀ ਚਕੋਰੀਆ ਕੰਪਨੀ ਨਾਲ ਵੀ ਸਮਝੌਤਾ ਕੀਤਾ ਹੈ ਜਿਸ ਨਾਲ ਹੁਣ ਇਟਲੀ ਦੀ ਤਕਨੀਕ ਦੇ ਬੇਲਰ ਪੰਜਾਬ ਵਿੱਚ ਮੁਹਈਆ ਹੋਣਗੇ ਇਸ ਦੇ ਨਾਲ ਹੀ ਪਰਾਲੀ ਇਕੱਠੀ ਕਰਕੇ ਕਿਸਾਨਾਂ ਨੂੰ ਮੁਨਾਫਾ ਵੀ ਹੋਵੇਗਾ। ਨਾਲ ਹੀ ਜਗਤਜੀਤ ਗਰੁੱਪ ਵੱਲੋਂ ਨਵੀਆਂ ਮਸ਼ੀਨਾਂ ਜਿਸ ਵਿੱਚ ਜਗਤਜੀਤ ਕੰਬਾਈਨ ਏ.ਸੀ. ਕੈਬਿਨ,ਬੇਲ ਲੋਡਰ , ਥਰੈਸ਼ਰ ਅਤੇ ਬਰੈਕਟ ਮਸ਼ੀਨ ਵੀ ਸ਼ਾਮਿਲ ਹਨ। ਗਰੁੱਪ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਿਕਟ ਮਸ਼ੀਨ ਪਰਾਲੀ ਨੂੰ ਬਰਿਕਟ ਬਣਾਉਣ ਲਈ ਬਣਾਈ ਗਈ ਹੈ,ਜਿਸ ਨਾਲ ਹੁਣ ਪਰਾਲੀ ਤੋਂ ਬਣਿਆ ਈਧਨ ਵੇਚ ਕੇ ਕਿਸਾਨ ਕਮਾਈ ਕਰ ਸਕਣਗੇ। ਇਸ ਮੌਕੇ ਜਗਜੀਤ ਵੱਲੋਂ ਪਿਛਲੇ ਸੀਜਨ ਕਿਸਾਨਾਂ ਨੂੰ ਸੁਪਰ ਸੀਡਰ ਦੇ ਨਾਲ ਆਪਣੇ 40 ਸਾਲ ਪੂਰੇ ਹੋਣ ‘ਤੇ ਇੱਕ ਡਰਾਅ ਕੂਪਨ ਦਿੱਤਾ ਸੀ ਉਸ ਵਿੱਚ 10 ਸਪਲੈਂਡਰ ਮੋਟਰਸਾਈਕਲ, ਪੰਜ ਬੁਲਿਟ ਮੋਟਰਸਾਈਕਲ, ਇਕ ਅ ਲਟੋ ਕਾਰ, ਇਕ ਜੋਨਡੀਅਰ ਟਰੈਕਟਰ ਅਤੇ ਇੱਕ ਥਾਰ ਆਦਿ ਦੇ ਡਰਾਅ ਵੀ ਕੱਢ ਕੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੇ ਮਾਤਾ ਹਰਪਾਲ ਕੌਰ, ਮੁੱਖ ਮੰਤਰੀ ਦੇ ਭਰਾ ਗਿਆਨ ਸਿੰਘ ਮਾਨ, ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ, ਪੀਐਸਪੀਸੀਐਲ ਦੇ ਡਾਇਰੈਕਟਰ ਜਸਵੀਰ ਸਿੰਘ ਢਿੱਲੋਂ ਸੁਰ ਸਿੰਘ,ਚੇਅਰਮੈਨ ਜਸਵੀਰ ਸਿੰਘ ਕੁਦਨੀ,ਚੇਅਰਮੈਨ ਦਲਵੀਰ ਸਿੰਘ ਢਿੱਲੋਂ,ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ,ਮਾਨਸਾ ਦੇ ਵਿਧਾਇਕ ਡਾ.ਵਿਜੇ ਸਿੰਗਲਾ,ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ,ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ,ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਮਾਨਸਾ, ਚੇਅਰਮੈਨ ਦਰਸ਼ਨ ਸਿੰਘ ਗੀਤੀ ਮਾਨ,ਆਪ ਆਗੂ ਕੁਲਦੀਪ ਸਿੰਘ ਸਿੱਧੂ,ਬੀਰਬਲ ਸਿੰਘ ਚੀਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਕਿਸਾਨ ਮੌਜੂਦ ਸਨ।ਸਮਾਗਮ ਦੌਰਾਨ ਗਾਇਕ ਬੱਬੂ ਮਾਨ ਅਤੇ ਹਰਫ ਚੀਮਾ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕੀਤਾ।
ਸਟੇਜ ਦੀ ਕਾਰਵਾਈ ਉੱਘੀ ਸਟੇਜ ਸੰਚਾਲਿਕਾ ਸਤਿੰਦਰ ਸੱਤੀ ਅਤੇ ਗੀਤਕਾਰ ਕੁਲਵੰਤ ਉਪਲੀ ਨੇ ਬਾਖੂਬੀ ਨਿਭਾਈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ, ਕੈਬਨਿਟ ਵਜ਼ੀਰਾਂ ਅਤੇ ਵਿਧਾਇਕਾਂ ਵੱਲੋਂ ਵੱਖ-ਵੱਖ ਖੇਤੀਬਾੜੀ ਮਸ਼ੀਨਰੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਜਗਤਜੀਤ ਗਰੁੱਪ ਵੱਲੋਂ ਜੋ ਉਪਰਾਲਾ ਕਿਸਾਨਾਂ ਲਈ ਨਵੀਂ ਤਕਨੀਕ ਦੀ ਮਸ਼ੀਨਰੀ ਤਿਆਰ ਕਰਕੇ ਕੀਤਾ ਜਾ ਰਿਹਾ ਹੈ ਉਹ ਬਹੁਤ ਵਧੀਆ ਹੈ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਨਵੀਂ ਤਕਨੀਕ ਦੀ ਮਸ਼ੀਨਰੀ ਮਿਲ ਰਹੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਇਸ ਗਰੁੱਪ ਦਾ ਬਹੁਤ ਵੱਡਾ ਯੋਗਦਾਨ ਹੈ।ਸਮਾਗਮ ਦੇ ਅਖੀਰ ਵਿੱਚ ਆਏ ਮਹਿਮਾਨਾ ਤੇ ਕਿਸਾਨਾਂ ਦਾ ਜਗਤਜੀਤ ਗਰੁੱਪ ਦੇ ਚੇਅਰਮੈਨ ਸਰਦਾਰ ਧਰਮ ਸਿੰਘ ਸਾਰੋਂ ,ਐਮਡੀ ਜਗਤਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।