National
ਯੂਪੀ ਦੇ ਗੋਂਡਾ ਵਿੱਚ ਇੱਕ ਰੇਲ ਹਾਦਸਾ ਵਾਪਰਿਆ
ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਉਤਰ ਗਈ,20-25 ਯਾਤਰੀ ਜ਼ਖਮੀ
Gonda,18 July,2024,(Bol Punjab De):- ਯੂਪੀ ਦੇ ਗੋਂਡਾ ਵਿੱਚ ਇੱਕ ਰੇਲ ਹਾਦਸਾ ਵਾਪਰਿਆ,ਇੱਥੇ ਡਿਬਰੂਗੜ੍ਹ ਐਕਸਪ੍ਰੈਸ ਪਟੜੀ (Dibrugarh Express Track) ਤੋਂ ਉਤਰ ਗਈ,ਇਸ ਹਾਦਸੇ ‘ਚ ਹੁਣ ਤੱਕ 4 ਯਾਤਰੀਆਂ ਦੀ ਮੌਤ ਹੋਣ ਦੀ ਖਬਰ ਹੈ,20-25 ਯਾਤਰੀ ਜ਼ਖਮੀ ਹੋਏ ਹਨ,ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ,ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ,ਟਰੇਨ ਚੰਡੀਗੜ੍ਹ ਤੋਂ ਆ ਰਹੀ ਸੀ,ਇਹ ਹਾਦਸਾ ਜਿਲਾਹੀ ਰੇਲਵੇ ਸਟੇਸ਼ਨ ਦੇ ਵਿਚਕਾਰ ਗੋਸਾਈ ਦਿਹਵਾ ਵਿਖੇ ਵਾਪਰਿਆ,ਡਿਬਰੂਗੜ੍ਹ ਐਕਸਪ੍ਰੈਸ (15904) ਚੰਡੀਗੜ੍ਹ ਤੋਂ ਡਿਬਰੂਗੜ੍ਹ ਤੱਕ ਚੱਲਦੀ ਹੈ,ਵੀਰਵਾਰ ਨੂੰ ਇਹ ਟਰੇਨ ਰਾਤ 11:39 ‘ਤੇ ਚੰਡੀਗੜ੍ਹ ਤੋਂ ਰਵਾਨਾ ਹੋਈ,ਵੀਰਵਾਰ ਦੁਪਹਿਰ ਨੂੰ ਜਦੋਂ ਰੇਲਗੱਡੀ ਗੋਂਡਾ ਅਤੇ ਬਸਤੀ ਦੇ ਵਿਚਕਾਰ ਜਿਲਾਹੀ ਸਟੇਸ਼ਨ ਪਹੁੰਚੀ ਤਾਂ ਰੇਲਗੱਡੀ ਪਟੜੀ ਤੋਂ ਉਤਰ ਗਈ,ਇਸ ਤੋਂ ਬਾਅਦ ਟਰੇਨ ਦੀਆਂ ਬੋਗੀਆਂ ਪਲਟ ਗਈਆਂ।