ਬਿਹਤਰ ਰੋਜ਼ਗਾਰ ਦੇ ਮੌਕਿਆਂ ਲਈ ਪੇਸ਼ੇਵਰ ਸਿੱਖਿਆ ਨੂੰ ਪ੍ਰੋਤਸਾਹਿਤ ਕਰਨਾ ਲਾਜ਼ਮੀ : ਡਾ. ਵੜੈਚ
Bol punjab de, buero, ਅਸ਼ਰਫ ਅਨਸਾਰੀ, ਮਾਲੇਰਕੋਟਲਾ
ਅੱਜ ਸਥਾਨਕ ਸਰਕਾਰੀ ਕਾਲਜ, ਮਾਲੇਰਕੋਟਲਾ ਵਿਖੇ ਪ੍ਰਿੰਸੀਪਲ ਡਾ.ਬਲਵਿੰਦਰ ਸਿੰਘ ਵੜੈਚ ਦੀ ਰਹਿਨੁਮਾਈ ਅਤੇ ਪ੍ਰੋ. ਹਰਗੁਰਪ੍ਰਤਾਪ ਸਿੰਘ ਦੀ ਦੇਖ-ਰੇਖ ਹੇਠ ਐਚ.ਈ.ਆਈ.ਐੱਸ ਦੀ ਅਹਿਮ ਮੀਟਿੰਗ ਬੁਲਾਈ ਗਈ। ਆਰੰਭ ਵਿੱਚ ਪ੍ਰੋ. ਹਰਗੁਰਪ੍ਰਤਾਪ ਸਿੰਘ ਨੇ ਕਾਲਜ ਵਿੱਚ ਐਚ.ਈ.ਆਈ.ਐੱਸ. ਅਧੀਨ ਚੱਲ ਰਹੇ ਕੋਰਸ ਬੀ.ਸੀ.ਏ.,ਪੀ.ਜੀ.ਡੀ.ਸੀ.ਏ ਅਤੇ ਐਮ.ਐਸ. ਸੀ. ਆਈ. ਟੀ. ਬਾਰੇ ਗੱਲ ਕੀਤੀ। ਇਸ ਉਪਰੰਤ ਪ੍ਰਿੰਸੀਪਲ ਡਾ.ਵੜੈਚ ਜੀ ਨੇ ਨਵੇਂ ਕੋਰਸ ਬੀ.ਏ. ਇਨ ਡਿਜੀਟਲ ਮੀਡੀਆ ਐਂਡ ਡਿਜ਼ਾਇਨ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨਾਂ ਦੱਸਿਆ ਕਿ ਇਹ ਕੋਰਸ ਨਵੇਕਲਾ ਅਤੇ ਲਾਹੇਵੰਦ ਹੈ। ਇਸ ਕੋਰਸ ਦੇ ਗ੍ਰੈਜੂਏਟ ਵਿਿਦਆਰਥੀ ਵੀਡੀਓ ਤੇ ਪ੍ਰਿੰਟ ਮੀਡੀਆ, ਆਰਟੀਫਿਸ਼ਲ ਇੰਟੈਲੀਜੈਂਸ, ਕੰਪਿਊਟਰ, ਫਿਲਮ ਨਿਰਮਾਣ ਅਤੇ ਫੋਟੋਗ੍ਰਾਫ਼ੀ ਆਦਿ ਖੇਤਰਾਂ ਵਿੱਚ ਕੈਰੀਅਰ ਬਣਾ ਸਕਦੇ ਹਨ। ਉਨ੍ਹਾ ਦੱਸਿਆ ਕਿ ਕਾਲਜ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ। ਇਸ ਮੀਟਿੰਗ ਦੇ ਮੈਂਬਰਾਂ ਸ਼੍ਰੀ ਇੰਦਰਜੀਤ ਸਿੰਘ ਮੁੰਡੇ, ਪ੍ਰੋ. ਰਾਜਿੰਦਰ ਸਿੰਘ, ਡਾ. ਮੁਹੰਮਦ ਸ਼ਕੀਲ, ਪ੍ਰੋ. ਗੁਰਜਿੰਦਰ ਸਿੰਘ ਚਾਹਲ, ਪ੍ਰੋ. ਮੁਹੰਮਦ ਸੁਹੈਬ, ਪ੍ਰੋ. ਜ਼ੀਆ ਜਮਾਲ ਅਤੇ ਸ਼੍ਰੀ ਮੁਹੰਮਦ ਇਲਿਆਸ ਨੇ ਵੀ ਵਿਚਾਰ ਚਰਚਾ ਵਿੱਚ ਭਾਗ ਲਿਆ। ਸਰਕਾਰੀ ਕਾਲਜ ਲੜਕੀਆਂ, ਮਾਲੇਰਕੋਟਲਾ ਤੋਂ ਪ੍ਰੋ. ਕਮਲ ਕਿਸ਼ੋਰ ਇਸ ਮੀਟਿੰਗ ਵਿੱਚ ੳਚੇਚੇ ਤੌਰ ਤੇ ਸ਼ਾਮਲ ਹੋਏ। ਅੰਤ ਵਿੱਚ ਮੈਂਬਰ ਸੈਕਟਰੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।