World

ਡੋਨਾਲਡ ਟਰੰਪ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ

ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀ ਚਲਾਈ

Washington, 14 July 2024,(Bol Punjab De):-  ਡੋਨਾਲਡ ਟਰੰਪ (Donald Trump) ‘ਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ,ਜਾਣਕਾਰੀ ਮੁਤਾਬਕ ਇਹ 20 ਸਾਲ ਦਾ ਨੌਜਵਾਨ ਸੀ,ਜਿਸ ਦਾ ਨਾਂ ਥਾਮਸ ਮੈਥਿਊ ਕਰੂਕਸ ਦੱਸਿਆ ਗਿਆ ਹੈ,ਜਾਂਚ ਟੀਮ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਮਕਸਦ ਕੀ ਸੀ,ਇਸ ਦੇ ਨਾਲ ਹੀ ਉਸ ਦੇ ਕਿਹੜੇ-ਕਿਹੜੇ ਲੋਕਾਂ ਨਾਲ ਸਬੰਧ ਸਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ,ਰਿਪੋਰਟਾਂ ਮੁਤਾਬਕ ਮੈਥਿਊ ਇਕ ਨਿਰਮਾਣ ਅਧੀਨ ਪਲਾਂਟ ਦੀ ਛੱਤ ‘ਤੇ ਸੀ, ਜਿੱਥੋਂ ਉਸ ਨੇ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀ ਚਲਾਈ,ਹਾਲਾਂਕਿ,ਟਰੰਪ ਖੁਸ਼ਕਿਸਮਤ ਰਹੇ ਕਿ ਗੋਲੀ ਉਨ੍ਹਾਂ ਤੋਂ ਖੁੰਝ ਗਈ,ਨਿਊਯਾਰਕ ਦਾ ਇਹ 20 ਸਾਲਾ ਨੌਜਵਾਨ ਬੈਥਲ ਪਾਰਕ ਦਾ ਰਹਿਣ ਵਾਲਾ ਸੀ,ਇਹ ਰੈਲੀ ਵਾਲੀ ਥਾਂ ਤੋਂ ਲਗਭਗ 40 ਮੀਲ ਦੂਰ ਇੱਕ ਛੋਟਾ ਜਿਹਾ ਸ਼ਹਿਰ ਹੈ,ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਨੇ ਟਰੰਪ ‘ਤੇ ਹਮਲਾ ਕਿਉਂ ਕੀਤਾ,ਇਹ ਘਟਨਾ ਉਦੋਂ ਵਾਪਰੀ ਜਦੋਂ ਟਰੰਪ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ,ਦਾਅਵਾ ਕੀਤਾ ਗਿਆ ਹੈ ਕਿ ਗੋਲੀ ਚਲਾਉਣ ਵਾਲਾ ਭਾਸ਼ਣ ਸਟੇਜ ਤੋਂ ਕਰੀਬ 130 ਗਜ਼ ਦੂਰ ਸੀ,ਉਸ ਨੇ ਏਆਰ ਸਟਾਈਲ ਰਾਈਫਲ (AR Style Rifle) ਨਾਲ ਟਰੰਪ ‘ਤੇ ਗੋਲੀਬਾਰੀ ਕੀਤੀ।

 

Related Articles

Leave a Reply

Your email address will not be published. Required fields are marked *

Back to top button