ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਕਪਤਾਨ ਸ਼ੁਭਮਨ ਗਿੱਲ ਦੇ ਅੱਧੇ ਸੈਂਕੜੇ ਦੀ ਬਦੌਲਤ ਭਾਰਤ ਨੇ ਸੀਰੀਜ਼ ’ਤੇ ਕੀਤਾ ਕਬਜ਼ਾ
Harare,13 July,2024,(Bol Punjab De):- ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (Opener Yashshvi Jaiswal) (ਨਾਬਾਦ 93) ਅਤੇ ਕਪਤਾਨ ਸ਼ੁਭਮਨ ਗਿੱਲ (Captain Shubman Gill) (ਨਾਬਾਦ 58) ਦੇ ਸ਼ਾਨਦਾਰ ਅੱਧੇ ਸੈਂਕੜੇ ਅਤੇ ਪਹਿਲੇ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਚੌਥੇ ਟੀ-20 ਕੌਮਾਂਤਰੀ ਮੈਚ ’ਚ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ’ਚ 3-1 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ,ਇਸ ਤਰ੍ਹਾਂ ਭਾਰਤ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਦੇ ਫਰਕ ਨਾਲ ਦੂਜੀ ਵਾਰ ਹਰਾਇਆ। 2016 ’ਚ ਭਾਰਤ ਨੇ ਇਸੇ ਮੈਦਾਨ ’ਤੇ ਭਾਰਤ ਨੇ ਮੇਜ਼ਬਾਨ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ,ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸ਼ਿਵਮ ਦੂਬੇ ਤੇ ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜ਼ਿੰਬਾਬਵੇ ਨੂੰ ਸੱਤ ਵਿਕਟਾਂ ’ਤੇ 152 ਦੌੜਾਂ ’ਤੇ ਰੋਕ ਦਿਤਾ,ਫਿਰ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਦੀ ਮਦਦ ਨਾਲ ਉਛਾਲ ਭਰੀ ਪਿੱਚ ’ਤੇ ਸਿਰਫ 15.2 ਓਵਰਾਂ ’ਚ 156 ਦੌੜਾਂ ਬਣਾ ਕੇ ਇਹ ਟੀਚਾ ਹਾਸਲ ਕਰ ਲਿਆ,ਜੈਸਵਾਲ ਨੂੰ ਟੀ-20 ਵਰਲਡ ਕੱਪ (T-20 World Cup) ’ਚ ਖੇਡਣ ਦਾ ਮੌਕਾ ਨਹੀਂ ਮਿਲਿਆ, ਉਨ੍ਹਾਂ ਨੇ 53 ਗੇਂਦਾਂ ਦੀ ਨਾਬਾਦ ਪਾਰੀ ’ਚ ਵਿਕਟ ਦੇ ਆਲੇ-ਦੁਆਲੇ ਸ਼ਾਟ ਲਗਾਇਆ। ਉਸ ਦੀ ਪਾਰੀ ’ਚ 13 ਚੌਕੇ ਅਤੇ ਦੋ ਛੱਕੇ ਸਨ। ਗਿੱਲ ਨੇ ਸੰਜਮ ਨਾਲ ਖੇਡਦੇ ਹੋਏ ਜੈਸਵਾਲ ਨੂੰ 39 ਗੇਂਦਾਂ ’ਚ ਨਾਬਾਦ ਪਾਰੀ ਖੇਡਦਿਆਂ 6 ਚੌਕੇ ਅਤੇ 2 ਛੱਕੇ ਲਗਾਉਣ ਦਾ ਮੌਕਾ ਦਿਤਾ,ਜੈਸਵਾਲ ਦਾ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਦਾ ਬੈਕ-ਡਰਾਈਵ ਸ਼ਾਟ ਵੇਖਣ ਯੋਗ ਸੀ ਅਤੇ ਰਿਚਰਡ ਨਗਾਰਾਵਾ ਦਾ ਛੱਕਾ ਵੀ ਓਨਾ ਹੀ ਧਿਆਨ ਖਿੱਚਣ ਵਾਲਾ ਸੀ। ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ਾਂ ਦੀਆਂ ਖਾਮੀਆਂ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਜੈਸਵਾਲ ਨੇ 9 ਚੌਕਿਆਂ ਨਾਲ ਅਪਣਾ ਅੱਧਾ ਸੈਂਕੜਾ ਪੂਰਾ ਕੀਤਾ ਜਦਕਿ ਸ਼ੁਭਮਨ 15 ਦੌੜਾਂ ’ਤੇ ਖੇਡ ਰਹੇ ਸਨ।