ਰਿਲਾਇੰਸ ਜਿਓ ਨੇ ਲਾਂਚ ਕੀਤੇ 3 ਨਵੇਂ ਰੀਚਾਰਜ ਪਲਾਨ, ਸਿਰਫ 51 ਰੁਪਏ ਤੋਂ ਸ਼ੁਰੂ,ਮਿਲੇਗਾ ਅਸੀਮਤ 5G Data
New Mumabi,08 July,2024,(Bol Punjab News):- ਰਿਲਾਇੰਸ ਜਿਓ (Reliance Jio) ਵੱਲੋਂ ਹਾਲਹੀ ‘ਚ ਰੀਚਾਰਜ ਪਲਾਨ (Recharge Plan) ਦੀ ਕੀਮਤ ਵਧਾਉਣ ਤੋਂ ਬਾਅਦ ਹੁਣ ਯੂਜ਼ਰਸ ਨੂੰ ਵੱਡਾ ਤੋਹਫਾ ਲਿਆਂਦਾ ਗਿਆ ਹੈ,ਦਰਅਸਲ, ਜੀਓ ਦੁਆਰਾ ਤਿੰਨ ਨਵੇਂ ਡੇਟਾ ਪਲਾਨ ਲਾਂਚ ਕੀਤੇ ਗਏ ਹਨ,ਜਿਸ ਵਿੱਚ 4ਜੀ ਡੇਟਾ (4G Data) ਦੇ ਨਾਲ ਅਨਲਿਮਟਿਡ 5ਜੀ ਡੇਟਾ (Unlimited 5G Data) ਦੀ ਪੇਸ਼ਕਸ਼ ਕੀਤੀ ਜਾਵੇਗੀ,ਇਹ ਤਿੰਨੋਂ ਹੀ ਕਿਫਾਇਤੀ ਡਾਟਾ ਪਲਾਨ ਹਨ,ਨਵੇਂ ਜੀਓ ਡਾਟਾ ਬੂਸਟਰ ਪਲਾਨ (New Jio Data Booster Plan) ਦੀ ਕੀਮਤ 51 ਰੁਪਏ, 101 ਰੁਪਏ ਅਤੇ 151 ਰੁਪਏ ਹੈ,ਪਰ ਧਿਆਨ ਰਹੇ ਕਿ ਇਹਨਾਂ ਪਲਾਨ ਨੂੰ 479 ਰੁਪਏ ਅਤੇ 1899 ਰੁਪਏ ਦੇ ਪ੍ਰੀਪੇਡ ਪਲਾਨ ਨਾਲ ਰੀਚਾਰਜ ਨਹੀਂ ਕੀਤਾ ਜਾ ਸਕਦਾ ਹੈ।
51 ਰੁਪਏ ਦੇ ਸਸਤੇ ਡੇਟਾ ਬੂਸਟਰ ਪਲਾਨ (Cheap Data Booster Plan) ਵਿੱਚ ਗਾਹਕਾਂ ਨੂੰ 3GB 4G ਮੋਬਾਈਲ ਡਾਟਾ ਮਿਲਦਾ ਹੈ,3 GB ਡੇਟਾ ਖਤਮ ਹੋਣ ਤੋਂ ਬਾਅਦ, ਗਾਹਕ 44kbps ਦੀ ਸਪੀਡ ਨਾਲ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਨ,ਜੇਕਰ ਤੁਸੀਂ ਅਜਿਹੇ ਸਥਾਨਾਂ ‘ਤੇ ਹੋ ਜਿੱਥੇ 5G ਕਨੈਕਟੀਵਿਟੀ ਉਪਲਬਧ ਹੈ, ਤਾਂ ਤੁਸੀਂ 101 ਰੁਪਏ ਅਤੇ 151 ਰੁਪਏ ਦੇ ਡੇਟਾ ਬੂਸਟਰ ਪਲਾਨ ਨੂੰ ਚੁਣ ਸਕਦੇ ਹੋ,101 ਰੁਪਏ ਵਾਲਾ ਪਲਾਨ 6GB 4G ਡਾਟਾ ਅਤੇ 151 ਰੁਪਏ ਵਾਲਾ ਪਲਾਨ 9GB 4G ਡਾਟਾ ਦਿੰਦਾ ਹੈ,ਇਨ੍ਹਾਂ ਦੋਵਾਂ ਪਲਾਨ ‘ਚ ਅਨਲਿਮਟਿਡ 5ਜੀ ਡਾਟਾ ਉਪਲਬਧ ਹੈ,ਇਹ 5G ਡਾਟਾ ਬੂਸਟਰ ਪਲਾਨ Jio ਦੀ ਵੈੱਬਸਾਈਟ, MyJio ਐਪ ਜਾਂ Jio ਸਟੋਰਾਂ ਅਤੇ ਰਿਟੇਲਰਾਂ ਤੋਂ ਰੀਚਾਰਜ ਕੀਤੇ ਜਾ ਸਕਦੇ ਹਨ,ਇਸ ਤੋਂ ਇਲਾਵਾ ਜੇਕਰ ਗਾਹਕ ਚਾਹੁਣ ਤਾਂ ਉਹ ਇਨ੍ਹਾਂ ਪਲਾਨ ਨੂੰ ਯੂਪੀਆਈ ਐਪਸ ਜਿਵੇਂ ਗੂਗਲ ਪੇਅ, ਅਮੇਜ਼ਨ ਪੇ, ਫੋਨਪੇ ਅਤੇ ਪੇਟੀਐਮ ਰਾਹੀਂ ਵੀ ਰੀਚਾਰਜ ਕਰ ਸਕਦੇ ਹਨ।