ਇਸ ਵਾਰ ਜੁਲਾਈ ਮਹੀਨੇ ‘ਚ ਬੈਂਕ 12 ਦਿਨ ਬੰਦ ਰਹਿਣਗੇ
New Delhi,28 June,2024,(Bol Punjab De):- ਜੇਕਰ ਤੁਸੀਂ ਵੀ ਅਕਸਰ ਬੈਂਕ (Bank) ਨਾਲ ਜੁੜੇ ਕੰਮ ਲਈ ਬ੍ਰਾਂਚ (Branch) ਜਾਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ,ਜੀ ਹਾਂ,ਨਵਾਂ ਮਹੀਨਾ ਸੋਮਵਾਰ ਯਾਨੀ 1 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ,ਕਿ ਨਵੇਂ ਮਹੀਨੇ ਦੇ ਕਿਹੜੇ ਦਿਨ ਬੈਂਕ ‘ਚ ਕੰਮ ਕੀਤੇ ਜਾਣਗੇ ਅਤੇ ਕਿਸ ਦਿਨ ਨਹੀਂ,ਦੱਸ ਦਈਏ ਕਿ ਇਸ ਵਾਰ ਜੁਲਾਈ ਮਹੀਨੇ ‘ਚ ਬੈਂਕ 12 ਦਿਨ ਬੰਦ ਰਹਿਣਗੇ,ਇਸ ਵਿੱਚ ਵੱਖ-ਵੱਖ ਖੇਤਰਾਂ ਦੀਆਂ ਛੁੱਟੀਆਂ ਅਤੇ ਵੀਕਐਂਡ (Weekend) ਦੋਵੇਂ ਸ਼ਾਮਲ ਹਨ,ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) (RBI) ਵੱਲੋਂ ਪੂਰੇ ਸਾਲ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਦੇਸ਼ ਭਰ ਵਿੱਚ ਬੈਂਕਾਂ ਦੀਆਂ ਛੁੱਟੀਆਂ-
3 ਜੁਲਾਈ (ਬੁੱਧਵਾਰ) : ਸ਼ਿਲਾਂਗ ‘ਚ ਬੇਹ ਦੀਨਖਲਾਮ ਦੇ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।
6 ਜੁਲਾਈ (ਸ਼ਨੀਵਾਰ) : ਐਮਐਚਆਈਪੀ ਦਿਵਸ ਕਾਰਨ ਆਈਜ਼ੌਲ ਵਿੱਚ ਬੈਂਕਾਂ ਲਈ ਛੁੱਟੀ ਰਹੇਗੀ।
7 ਜੁਲਾਈ (ਐਤਵਾਰ) : ਹਫ਼ਤਾਵਾਰੀ ਬੈਂਕ ਛੁੱਟੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
8 ਜੁਲਾਈ (ਸੋਮਵਾਰ): ਗੁਰੂ ਪਰਵ (ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ)
9 ਜੁਲਾਈ (ਮੰਗਲਵਾਰ) : ਗੰਗਟੋਕ ‘ਚ ਡ੍ਰੁਕਪਾ ਤਸੈ-ਜੀ ਦੇ ਮੌਕੇ ‘ਤੇ ਬੈਂਕ ਛੁੱਟੀ ਰਹੇਗੀ।
13 ਜੁਲਾਈ (ਸ਼ਨੀਵਾਰ) : ਮਹੀਨੇ ਦਾ ਦੂਜਾ ਸ਼ਨੀਵਾਰ ਅਤੇ ਦੇਸ਼ ਭਰ ਵਿੱਚ ਬੈਂਕਾਂ ਵਿੱਚ ਛੁੱਟੀ ਹੋਵੇਗੀ।
14 ਜੁਲਾਈ (ਐਤਵਾਰ) : ਹਫ਼ਤਾਵਾਰੀ ਬੈਂਕ ਛੁੱਟੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
16 ਜੁਲਾਈ (ਮੰਗਲਵਾਰ) : ਹਰੇਲਾ ਤਿਉਹਾਰ ਦੇ ਮੌਕੇ ‘ਤੇ ਦੇਹਰਾਦੂਨ ‘ਚ ਬੈਂਕ ਛੁੱਟੀ ਰਹੇਗੀ।
17 ਜੁਲਾਈ (ਬੁੱਧਵਾਰ) : ਮੁਹੱਰਮ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
21 ਜੁਲਾਈ (ਐਤਵਾਰ) : ਹਫ਼ਤਾਵਾਰੀ ਬੈਂਕ ਛੁੱਟੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
27 ਜੁਲਾਈ (ਸ਼ਨੀਵਾਰ) : ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
28 ਜੁਲਾਈ (ਐਤਵਾਰ) : ਹਫ਼ਤਾਵਾਰੀ ਬੈਂਕ ਛੁੱਟੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।