18ਵੀਂ ਲੋਕ ਸਭਾ ਲਈ ਅੱਜ ਪੰਜਾਬ ਦੇ 13 ਵਿਚੋਂ 12 ਸੰਸਦ ਮੈਂਬਰ ਸਹੁੰ ਚੁੱਕੀ
Chandigarh,25 June,2024,(Bol Punjab De):- 18ਵੀਂ ਲੋਕ ਸਭਾ ਲਈ ਅੱਜ ਪੰਜਾਬ ਦੇ 13 ਵਿਚੋਂ 12 ਸੰਸਦ ਮੈਂਬਰ ਸਹੁੰ ਚੁੱਕੀ,ਖਡੂਰ ਸਾਹਿਬ (Khadur Sahib) ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਅੱਜ ਸਹੁੰ ਨਹੀਂ ਚੁੱਕ ਸਕਣਗੇ ਕਿਉਂਕਿ ਉਹ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿਚ ਹਨ,ਪੰਜਾਬ ਦੇ ਸਾਰੇ 13 ਸੰਸਦ ਮੈਂਬਰਾਂ ਨੂੰ ਅੱਜ ਬਾਅਦ ਦੁਪਹਿਰ ਐਮ.ਪੀ ਦਫ਼ਤਰ (MP office) ਵੱਲੋਂ ਸਮਾਂ ਦਿੱਤਾ ਗਿਆ,ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਜੇਤੂ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਹੁੰ ਚੁੱਕੀ,ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਨੇ ਸਹੁੰ ਚੁੱਕੀ,ਗੁਰਜੀਤ ਔਜਲਾ ਨੇ ਸੰਵਿਧਾਨ ਦੀ ਕਾਪੀ ਹੱਥ ਵਿਚ ਫੜ ਕੇ ਸਹੁੰ ਚੁੱਕੀ,ਅੰਤ ਵਿਚ ਉਨ੍ਹਾਂ ਨੇ ਜੈ ਜਵਾਨ, ਜੈ ਕਿਸਾਨ ਅਤੇ ਜੈ ਸੰਵਿਧਾਨ ਦੇ ਨਾਅਰੇ ਵੀ ਲਾਏ,ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ, ਪਰ ਉਹ ਹਾਜ਼ਰ ਨਹੀਂ ਹੋਏ।
ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਤੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ,ਡਾ: ਰਾਜ ਕੁਮਾਰ ਚੱਬੇਵਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ, ਸ਼ੇਰ ਸਿੰਘ ਘੁਬਾਇਆ, ਹਰਸਿਮਰਤ ਕੌਰ ਬਾਦਲ, ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ: ਧਰਮਵੀਰ ਸਿੰਘ ਗਾਂਧੀ ਨੇ ਵੀ ਸਾਂਸਦ ਵਜੋਂ ਸਹੁੰ ਚੁੱਕੀ,ਗੁਰਜੀਤ ਔਜਲਾ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ,ਪਰ ਜੇਲ੍ਹ ਵਿਚ ਹੋਣ ਕਾਰਨ ਉਹ ਸੰਸਦ ਵਿਚ ਮੌਜੂਦ ਨਹੀਂ ਸਨ,ਜਿਸ ਕਾਰਨ ਅੱਜ ਉਨ੍ਹਾਂ ਨੂੰ ਸਹੁੰ ਨਹੀਂ ਚੁਕਾਈ ਗਈ,ਇਸ ਤੋਂ ਬਾਅਦ ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕੀ।