Punjab

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੰਮ੍ਰਿਤਸਰ ਸ਼ਹਿਰ ਦੀ ਹਾਲਤ ਸੁਧਾਰਨ ਲਈ ਨਿਗਮ ਅਧਿਕਾਰੀਆਂ ਨਾਲ ਮੀਟਿੰਗ

Amritsar, June 20,(Bol Punjab De):- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Cabinet Minister Kuldeep Singh Dhaliwal) ਨੇ ਅੱਜ ਅੰਮ੍ਰਿਤਸਰ ਮਿਉਸ਼ੀਪਲ ਕਾਰਪੋਰੇਸ਼ਨ (Amritsar Municipal Corporation) ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਕਿਹਾ ਕਿ ਭਵਿੱਖ ਵਿਚ ਸ਼ਹਿਰ ਵਿਚ ਕੋਈ ਨਾਜਾਇਜ਼ ਉਸਾਰੀ ਨਾ ਹੋਵੇ ਅਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਇਕ ਟੀਮ ਵਜੋਂ ਕੰਮ ਕਰਨ ਲਈ ਅੱਗੇ ਆਉਣ,ਉਨਾਂ ਕਿਹਾ ਕਿ ਜਿਸ ਵੀ ਅਧਿਕਾਰੀ ਦੇ ਅਧੀਨ ਪੈਂਦੇ ਇਲਾਕੇ ਵਿਚ ਕੋਈ ਨਾਜਾਇਜ਼ ਉਸਾਰੀ ਉਸ ਲਈ ਉਸ ਨੂੰ ਜਿੰਮੇਵਾਰ ਮੰਨਿਆ ਜਾਵੇਗਾ,ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਜੀ (Guru Nagri Amritsar Ji) ਜਿਸ ਵਿਚ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮਤੀਰਥ ਮੰਦਰ ਪਵਿਤਰ ਸਥਾਨ ਹੋਣ, ਦੀ ਸਾਫ

ਸਫ਼ਾਈ ਵਿਚ ਢਿੱਲ-ਮੱਠ ਨਹੀਂ ਰਹਿਣੀ ਚਾਹੀਦੀ, ਕਿਉਂਕਿ ਇਸ ਨਾਲ ਸ਼ਹਿਰ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਮਨ ਨੂੰ ਵੱਡੀ ਠੇਸ ਵੱਜਦੀ ਹੈ। ਉਨਾਂ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਬੇਹੱਦ ਪੇਚੀਦਾ ਅਤੇ ਸੰਕਟ ਵਾਲੀਆਂ ਹਨ, ਜਿੰਨਾ ਨੂੰ ਦੂਰ ਕਰਨ ਲਈ ਸਮਾਂ ਤਾਂ ਲੱਗ ਸਕਦਾ ਹੈ, ਪਰ ਦੂਰ ਕੀਤੀਆਂ ਜਾਣਗੀਆਂ।

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਫ ਸੁਥਰਾ ਆਲਾ ਦੁਆਲਾ, ਸੀਵਰੇਜ, ਪੀਣ ਲਈ ਸਾਫ ਪਾਣੀ ਹਰ ਸ਼ਹਿਰੀ ਦਾ ਬੁਨਿਆਦੀ ਹੱਕ ਅਤੇ ਇਸ ਹੱਕ ਤੋਂ ਉਨਾਂ ਨੂੰ ਵਿਰਵਾ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਭਾਵੇਂ ਇਸ ਲਈ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਇਕਰਾਰਨਾਮੇ ਵੱਡੀ ਰੁਕਾਵਟ ਬਣ ਰਹੇ ਹਨ, ਪਰ ਇਸ ਦੀ ਓਟ ਵਿਚ ਅਸੀਂ ਆਪਣੇ ਫਰਜ਼ਾਂ ਤੋਂ ਭੱਜ ਨਹੀਂ ਸਕਦੇ। ਉਨਾਂ ਕਿਹਾ ਕਿ ਗੁਰੂ ਨਗਰੀ, ਜਿਸਦੇ ਦਰਸ਼ਨਾਂ ਨੂੰ ਸੰਸਾਰ ਭਰ ਵਿਚੋਂ ਲੋਕ ਆਉਂਦੇ ਹਨ, ਵਿਚ ਡਿਊਟੀ ਕਰਨੀ ਸੇਵਾ ਦੇ ਬਰਾਬਰ ਹੈ ਅਤੇ ਸਾਰੇ ਕਰਮਚਾਰੀ ਤੇ ਅਧਿਕਾਰੀ ਆਪਣੀ ਡਿਊਟੀ ਇਸ ਭਾਵਨਾ ਨਾਲ ਕਰਨ।

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆ ਰਹੇ ਬਰਸਾਤ ਦੇ ਸੀਜ਼ਨ ਵਿਚ ਸ਼ਹਿਰ ਵਿਚ ਵੱਡੇ ਪੱਧਰ ਉਤੇ ਬੂਟੇ ਲਗਾਉਣ ਦੀ ਤਿਆਰੀ ਕਰਨ ਦਾ ਸੱਦਾ ਦਿੰਦੇ ਇਹ ਵੀ ਕਿਹਾ ਕਿ ਇਸ ਵਾਰ ਬਹੁਤ ਮਹਿੰਗੀ ਕੀਮਤ ਵਾਲੇ ਖਜੂਰਾਂ ਦੇ ਬੂਟੇ ਨਹੀਂ ਲੱਗਣਗੇ, ਬਲਕਿ ਪੰਜਾਬ ਦੇ ਪੌਣ ਪਾਣੀ ਵਿਚ ਅਸਾਨੀ ਨਾਲ ਤੁਰਨ ਵਾਲੇ ਪੌਦੇ ਲਗਾਏ ਜਾਣਗੇ,ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕੰਮ ਕਾਗਜ਼ਾਂ ਵਿਚ ਨਹੀਂ ਹੋਵੇਗਾ, ਬਲਕਿ ਧਰਾਤਲ ਪੱਧਰ ਉਤੇ ਹੋਣਾ ਚਾਹੀਦਾ ਹੈ,ਇਸ ਤੋਂ ਇਲਾਵਾ ਜੋ ਵੀ ਟਰੈਕਟਰ ਜਾਂ ਹੋਰ ਸੰਦ ਸ਼ਹਿਰ ਦੇ ਸਫਾਈ ਪ੍ਰਬੰਧ ਵਿਚ ਲੱਗੇ ਹਨ, ਉਹ ਵੀ ਕੰਮ ਕਰਦੇ ਹੋਏ ਨਜ਼ਰ ਆਉਣ,ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਜੋ ਵੀ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ, ਉਹ ਪੂਰੇ ਕੀਤੇ ਜਾਣੇ ਹਨ ਅਤੇ ਇਸ ਲਈ ਸਾਰੇ ਅਧਿਕਾਰੀ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਦੀ ਪਾਲਣਾ ਹਰ ਹਾਲਤ ਯਕੀਨੀ ਬਨਾਉਣ।

Related Articles

Leave a Reply

Your email address will not be published. Required fields are marked *

Back to top button