National
Neet 2024 Exam: 1563 ਵਿਦਿਆਰਥੀਆਂ ਨੂੰ ਮੁੜ ਦੇਣਾ ਪਵੇਗਾ ਪੇਪਰ
New Delhi, June 13, 2024,(Bol Punjab De):- ਨੀਟ 2024 (NEET 2024) ਦੇ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਹੈ,ਇਸ ਮਾਮਲੇ ਵਿਚ ਤਿੰਨ ਪਟੀਸ਼ਨਾਂ ਸੁਪਰੀਮ ਕੋਰਟ ਵਿਚ ਦਾਖਲ ਕੀਤੀਆਂ ਗਈਆਂ ਹਨ ਜਿਹਨਾਂ ’ਤੇ ਸਰਵਉਚ ਅਦਾਲਤ ਐਨ ਟੀ ਏ (NTA) ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ,ਹੁਣ ਕੇਂਦਰ ਸਰਕਾਰ ਨੇ ਆਪਣਾ ਜਵਾਬ ਦਾਇਰ ਕੀਤਾ ਹੈ ਕਿ ਗਲਤ ਸਵਾਲ ਲਈ ਦਿੱਤੇ ਗਏ ਗ੍ਰੇਸ ਮਾਰਕਸ ਰੱਦ ਕੀਤੇ ਜਾਣਗੇ ਤੇ ਵਿਦਿਆਰਥੀਆਂ ਕੋਲ ਮੁੜ ਪ੍ਰੀਖਿਆ ਦੇਣ ਦਾ ਵਿਕਲਪ ਹੋਵੇਗਾ,ਐਨ ਟੀ ਏ ਨੇ ਦੱਸਿਆ ਹੈ ਕਿ 23 ਜੂਨ ਨੂੰ ਜਿਹੜੇ 1563 ਵਿਦਿਆਰਥੀਆਂ ਦੇ ਗ੍ਰੇਸ ਮਾਰਕਸ (Grace Marks) ਰੱਦ ਕੀਤੇ ਜਾ ਰਹੇ ਹਨ, ਉਹਨਾਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ।