Punjab

ਤ੍ਰਿਣਮੂਲ ਕਾਂਗਰਸ ਦੇ ਵਫਦ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ

Khanuri Border,10 June,2024,(Bol Punjab De):- ਫਸਲਾਂ ਦੀ MSP ਸਣੇ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਹਰਿਆਣਾ-ਖਨੌਰੀ ਬਾਰਡਰ (Haryana-Khanuri Border) ‘ਤੇ ਡਟੇ ਕਿਸਾਨਾਂ ਤੋਂ ਤ੍ਰਿਣਮੂਲ ਕਾਂਗਰਸ (Trinamool Congress) ਦੇ ਸਾਂਸਦਾਂ ਦੇ 5 ਮੈਂਬਰੀ ਡੈਲੀਗੇਸ਼ਨ ਨੇ ਮੁਲਾਕਾਤ ਕੀਤੀ ਹੈ,ਇਨ੍ਹਾਂ ਲੋਕਾਂ ਵਿਚ ਸਾਂਸਦ ਡੇਰੇਕ ਓ ਬ੍ਰਾਇਨ, ਮੁਹੰਮਦ ਨਦੀਮੁਲ ਹੱਕ, ਡੋਨਾ ਸੇਨ,ਨਾਗਰਿਕਾ ਘੋਸ਼ ਤੇ ਸਾਕੇਤ ਗੋਖਲੇ ਸ਼ਾਮਲ ਹਨ,ਇਸ ਮੌਕੇ ਫੋਨ ‘ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬਨਰਜੀ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ,ਨਾਲ ਹੀ ਉਨ੍ਹਾਂ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ,ਉਨ੍ਹਾਂ ਕਿਹਾ ਕਿ ਭਾਵੇਂ ਹੀ ਹੁਣ ਚੋਣਾਂ ਸੰਪੰਨ ਹੋ ਗਈਆਂ ਹਨ, ਉਹ ਇਸ ਮਾਮਲੇ ਨੂੰ ਲੋਕ ਸਭਾ ਵਿਚ ਚੁੱਕੇਗੀ,ਮਮਤਾ ਬੈਨਰਜੀ (Mamata Banerjee) ਨੇ ਕਿਹਾ ਕਿ ਉਹ ਹਰ ਸੰਘਰਸ਼ ‘ਤੇ ਚੱਲ ਰਹੇ ਕਿਸਾਨਾਂ ਦੇ ਨਾਲ ਹੈ।

ਦੂਜੇ ਪਾਸੇ ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ,ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ,ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ,ਪੰਜਾਬ ਵਿਚ ਕਿਸਾਨਾਂ ਦਾ ਇਹ ਸੰਘਰਸ਼ ਫਸਲਾਂ ਦੀ MSP ਨੂੰ ਲੈ ਕੇ ਫਰਵਰੀ ਤੋਂ ਚੱਲ ਰਿਹਾ ਹੈ,ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਬਾਰਡਰ ‘ਤੇ ਰੋਕ ਦਿੱਤਾ ਸੀ,ਇਸ ਦੇ ਬਾਅਦ ਕਿਸਾਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਸੀ,ਇਸ ਦਰਮਿਆਨ ਲੋਕ ਸਭਾ ਚੋਣਾ (Lok Sabha Elections) ਜ਼ਾਬਤਾ ਲੱਗ ਗਿਆ ਸੀ, ਇਸ ਦੇ ਬਾਅਦ ਕਿਸਾਨ ਉਥੇ ਡਟ ਗਏ ਸਨ।

Related Articles

Leave a Reply

Your email address will not be published. Required fields are marked *

Back to top button