National
ਮੋਦੀ ਕੈਬਿਨਟ ਨੇ ਆਪਣੀ ਪਹਿਲੀ ਬੈਠਕ ‘ਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ
New Delhi,10 June,2024,(Bol Punjab De):- ਮੋਦੀ ਕੈਬਿਨਟ ਨੇ ਆਪਣੀ ਪਹਿਲੀ ਬੈਠਕ ‘ਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ,ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਣੇ ਇਨ੍ਹਾਂ ਘਰਾਂ ਵਿੱਚ ਟਾਇਲਟ, ਬਿਜਲੀ, ਪਾਣੀ ਅਤੇ ਗੈਸ ਕੁਨੈਕਸ਼ਨ ਹੋਣਗੇ,ਪਿਛਲੇ 10 ਸਾਲਾਂ ਵਿੱਚ ਇਸ ਯੋਜਨਾ ਤਹਿਤ ਕੁੱਲ 4.21 ਕਰੋੜ ਘਰ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ,ਇਸ ਸਕੀਮ ਤਹਿਤ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੋਦੀ 3.0 ਦੀ ਪਹਿਲੀ ਕੈਬਨਿਟ ਮੀਟਿੰਗ ਸੋਮਵਾਰ, 10 ਜੂਨ ਨੂੰ ਪ੍ਰਧਾਨ ਮੰਤਰੀ ਨਿਵਾਸ ‘ਤੇ ਹੋਈ,ਇਸ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੇ ਹਿੱਸਾ ਲਿਆ,ਮੋਦੀ ਨੇ ਐਤਵਾਰ 9 ਜੂਨ ਦੀ ਸ਼ਾਮ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ,ਉਨ੍ਹਾਂ ਨਾਲ 71 ਮੰਤਰੀਆਂ ਨੇ ਸਹੁੰ ਚੁੱਕੀ, ਜਿਨ੍ਹਾਂ ‘ਚ ਸਹਿਯੋਗੀ ਪਾਰਟੀਆਂ ਦੇ 11 ਸ਼ਾਮਲ ਹਨ।