ਪੁਲਿਸ ਨੇ ਸਿਰ ’ਚ ਗੋਲ਼ੀ ਲੱਗਣ ਨਾਲ ਮਰਨ ਵਾਲੇ ਦੋ ਗੁੱਟਾਂ ‘ਚ ਹੋਏ ਲੜਾਈ ਝਗੜੇ ਦੇ ਦੋਸ਼ੀਆਂ ਨੂੰ ਕੀਤਾ ਕਾਬੂ
Barnala,05 June,2024,(Bol Punjab De):- ਪਿੰਡ ਕਾਲੇਕੇ ਵਿਖੇ ਦੋ ਗੁੱਟਾਂ ‘ਚ ਹੋਏ ਲੜਾਈ ਝਗੜੇ ‘ਚ ਨੌਜਵਾਨ ਦੇ ਸਿਰ ’ਚ ਗੋਲ਼ੀ ਮਾਰਨ ਕਾਰਨ ਨੌਜਵਾਨ ਦੀ ਮੌਤ ਹੋ ਗਈ ਸੀ,ਪੁਲਿਸ ਨੇ ਕਾਬੂ ਕਰਕੇ ਗੋਲ਼ੀ ਮਾਰਨ ਵਾਲੇ ਮੁੰਡਿਆਂ ਤੋਂ ਲੱਕੜ ਦੀ ਸੋਟੀ, ਇਕ ਗੰਡਾਸਾ, ਇਕ ਕਿਰਪਾਨ ਅਤੇ ਇਕ ਪਿਸਤੌਲ ਦੇਸੀ ਬਰਾਮਦ ਕਰ ਲਿਆ ਹੈ,ਇਸ ਸਬੰਧੀ ਐਸਪੀ ਬਰਨਾਲਾ ਸੰਦੀਪ ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਮਈ ਨੂੰ ਪਿੰਡ ਕਾਲੇਕੇ ਵਿਖੇ ਦੋ ਗੁੱਟਾਂ ‘ਚ ਹੋਏ ਲੜਾਈ ਝਗੜੇ ‘ਚ ਇਕ ਵਿਅਕਤੀ ਰੁਪਿੰਦਰ ਸ਼ਰਮਾ ਉਰਫ਼ ਰਵੀ ਪੁੱਤਰ ਸਵ. ਰਾਜ ਕੁਮਾਰ ਵਾਸੀ ਕਾਲੇਕੇ ਦੀ ਮੌਤ ਹੋ ਗਈ ਸੀ,ਉਕਤ ਮਾਮਲੇ ‘ਚ ਮਿ੍ਤਕ ਰੁਪਿੰਦਰ ਸਿੰਘ ਦੇ ਚਾਚਾ ਹਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਾਲੇਕੇ ਦੇ ਬਿਆਨ ‘ਤੇ ਮੁਕੱਦਮਾ ਨੰ.72 ਥਾਣਾ ਧਨੌਲਾ ‘ਚ 14 ਨਾਮਜ਼ਦ ਵਿਅਕਤੀਆਂ ਅਤੇ ਅਣਪਛਾਤੇ ਵਿਅਕਤੀਆਂ ਦੇ ਬਰਖਿਲਾਫ਼ ਦਰਜ ਕੀਤਾ ਗਿਆ। ਇਹ ਮੁਲਜ਼ਮ ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ, ਮੁੰਨਾ ਰਫੂਜੀ ਪੁੱਤਰ ਅੰਮਿ੍ਤਪਾਲ ਸਿੰਘ, ਬੰਟੀ ਪੁੱਤਰ ਕਸ਼ਮੀਰਾ ਸਿੰਘ, ਕਿੰਦੀ ਪੁੱਤਰ ਪ੍ਰੇਮੂ, ਸੁਰਜੀਤ ਸਿੰਘ ਉਰਫ਼ ਸੀਤੀ ਪੁੱਤਰ ਉਜਾਗਰ ਸਿੰਘ, ਨਵਨੀਤ ਸ਼ਰਮਾ ਨਵੀ ਉਰਫ਼ ਠੋਲੂ ਪੁੱਤਰ ਰਘੁਵੀਰ ਸਿੰਘ ਉਰਫ਼ ਕੋਕਲੀ, ਸਿਮਰਜੀਤ ਸਿੰਘ ਉਰਫ਼ ਲਾਭੂ ਰਫੂਜੀ ਪੁੱਤਰ ਬਲਵਿੰਦਰ ਸਿੰਘ, ਕਾਕਾ ਪੁੱਤਰ ਮਾਨਾ ਸਿੰਘ, ਗਗਨਦੀਪ ਸਿੰਘ ਉਰਫ਼ ਲਖਵੀਰ ਸਿੰਘ ਪੁੱਤਰ ਲੀਲਾ ਸਿੰਘ, ਦੀਪ ਪੁੱਤਰ ਰਾਲਾ ਸਿੰਘ, ਨਵਜੋਤ ਸਿੰਘ ਉਰਫ਼ ਜੋਤੀ ਪੁੱਤਰ ਬਲਵੀਰ ਸਿੰਘ ਵਾਸੀ ਕਾਲੇਕੇ ਅਤੇ ਖਾਨ ਵਾਸੀ ਕੋਟਦੁਨਾ, ਮਨਪਿੰਦਰ ਸਿੰਘ ਵਾਸੀ ਨੱਥਾ ਸਿੰਘ ਵਾਲਾ, ਯਾਦਵਿੰਦਰ ਸਿੰਘ ਉਰਫ਼ ਯਾਦਾ ਪੁੱਤਰ ਮੋਦਨ ਸਿੰਘ ਵਾਸੀ ਫਤਹਿਗੜ੍ਹ ਛੰਨਾ ਹਨ,ਪੁਲਿਸ (Police) ਨੇ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਲਈ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਰਨਾਲਾ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਬਰਨਾਲਾ ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ ਦੇ ਨਿਰਦੇਸ਼ਾਂ ਹੇਠ ਥਾਣਾ ਧਨੌਲਾ (Police Station Dhanula) ਵਿਖੇ ਵੱਖ- ਵੱਖ ਟੀਮਾਂ ਬਣਾਈਆਂ ਗਈਆਂ,ਮੁੱਖ ਅਫ਼ਸਰ ਥਾਣਾ ਧਨੌਲਾ ਦੀ ਟੀਮ ਵੱਲੋਂ ਦੋਸ਼ੀਆਂ ਗਿ੍ਫ਼ਤਾਰ ਕੀਤਾ ਗਿਆ,ਉਕਤ ਵਿਅਕਤੀਆਂ ਤੋਂ ਲੱਕੜ ਦੀ ਸੋਟੀ, ਇਕ ਗੰਡਾਸਾ, ਇਕ ਕਿਰਪਾਨ ਅਤੇ ਇਕ ਪਿਸਤੌਲ ਦੇਸੀ ਬਰਾਮਦ ਹੋਇਆ,ਦੋਸ਼ੀ ਗਗਨਦੀਪ ਸਿੰਘ ਉਰਫ਼ ਲਖਵੀਰ ਸਿੰਘ ਅਤੇ ਪ੍ਰਗਟ ਸਿੰਘ ਵਾਸੀ ਕਾਲੇਕੇ ਦੇ ਖਿਲਾਫ਼ ਪਹਿਲਾਂ ਵੀ ਇਕ ਇਕ ਕੇਸ ਥਾਣਾ ਧਨੌਲਾ ‘ਚ ਦਰਜ ਹੈ।