ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ
Jalandhar,04 June,2024,(Azad Soch News):- ਜਲੰਧਰ ਲੋਕ ਸਭਾ ਸੀਟ (Jalandhar Lok Sabha Seat) ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ੁਰੂ ਤੋਂ ਹੀ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਸਨ,ਅਤੇ ਹੁਣ ਇਹ ਸੀਟ ਉਨ੍ਹਾਂ ਨੇ ਆਪਣੇ ਨਾਂਅ ਕਰ ਲਈ ਹੈ।
ਇਸ ਸੀਟ ਤੇ ਭਾਜਪਾ ਦੇ ਉਮਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਆਮ ਆਦਮੀ ਪਾਰਟੀ (Aam Aadmi Party) ਦੇ ਉਮਮੀਦਵਾਰ ਪਵਨ ਕੁਮਾਰ ਅਤੇ ਅਕਾਲੀ ਦਲ (Akali Dal) ਦੇ ਮਹਿੰਦਰ ਸਿੰਘ ਕੇਪੀ ਮੈਦਾਨ ਵਿੱਚ ਸਨ,ਜੋ ਕਿ ਵੱਡੇ ਫਰਕ ਨਾਲ ਹਾਰ ਗਏ ਹਨ,ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ 175993 ਵੋਟਾਂ ਨਾਲ ਜਿੱਤ ਗਈ ਹੈ,ਕੁੱਲ 390053 ਵੋਟਾਂ ਮਿਲੀਆਂ।
ਦੂਜੇ ਸਥਾਨ ਉੱਪਰ ਭਾਜਪਾ ਦੇ ਸ਼ੁਸ਼ੀਲ ਕੁਮਾਰ ਰਿੰਕੂ ਨੂੰ 214060 ਤੇ ਤੀਜੇ ਸਥਾਨ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਪਵਨ ਕੁਮਾਰ ਟੀਨੂੰ ਨੂੰ 208889 ਵੋਟਾਂ ਮਿਲੀਆਂ,ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਪਤਨੀ ਨੇ ਰੱਬ ਦਾ ਸ਼ੁਕਰਾਨਾਂ ਕਰਦਿਆਂ ਜਲੰਧਰ ਦੇ ਲੋਕਾਂ ਦਾ ਧਨਵਾਦ ਕੀਤਾ,ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਜਲੰਧਰ (Jalandhar) ਦੇ ਦਿਲਾਂ ਵਿੱਚ ਵਸਦੇ ਹਨ।
ਅਤੇ ਲੋਕਾਂ ਵੋਟ ਪਾ ਕੇ ਇਹ ਸਾਬਿਤ ਕਰ ਦਿੱਤਾ ਹੈ,ਸਭ ਤੋਂ ਵੱਧ ਵੋਟਾਂ ਜਲੰਧਰ ਪੱਛਮੀ ਹਲਕੇ ‘ਚ ਕਰੀਬ 64 ਫੀਸਦੀ ਪਈਆਂ,ਇਸ ਤੋਂ ਬਾਅਦ ਜਲੰਧਰ ਉੱਤਰੀ ‘ਚ 62.10 ਫੀਸਦੀ, ਸ਼ਾਹਕੋਟ ‘ਚ 58.79 ਫੀਸਦੀ, ਆਦਮਪੁਰ ‘ਚ 58.50 ਫੀਸਦੀ, ਨਕੋਦਰ ‘ਚ 58.40 ਫੀਸਦੀ, ਕਰਤਾਰਪੁਰ ‘ਚ 57.98 ਫੀਸਦੀ, ਜਲੰਧਰ ਕੈਂਟ ‘ਚ 57.95 ਫੀਸਦੀ, ਫਿਲੌਰ ‘ਚ 57.80 ਫੀਸਦੀ ਅਤੇ ਜਲੰਧਰ ਸੈਂਟਰਲ ‘ਚ 56.80 ਫੀਸਦੀ ਵੋਟਾਂ ਪਈਆਂ।