Politics

ਭਾਜਪਾ ਵਿਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੂਰਾਲ ਦਾ ਅਸਤੀਫਾ ਮਨਜ਼ੂਰ

Chandigarh,03 June,2024,(Bol Punjab De):- ਆਮ ਆਦਮੀ ਪਾਰਟੀ (Aam Aadmi Party) ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੂਰਾਲ (MLA Sheetal Angural) ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ,ਇਸ ਤੋਂ ਪਹਿਲਾ ਬੀਤੇ ਦਿਨੀ ਉਨ੍ਹਾਂ ਵਲੋਂ ਆਪਣਾ ਅਸਤੀਫਾ ਵਾਪਸ ਲੈਣ ਦੀ ਖ਼ਬਰ ਸਾਹਮਣੇ ਆਈ ਸੀ,ਇਸ ਪਿੱਛੇ ਉਨ੍ਹਾਂ ਨੇ ਕਾਰਨ ਦੱਸਿਆ ਸੀ ਕਿ ਜੇਕਰ ਮੇਰਾ ਅਸਤੀਫਾ ਪਹਿਲਾਂ ਮਨਜ਼ੂਰ ਕਰ ਲਿਆ ਜਾਂਦਾ ਤਾਂ ਠੀਕ ਸੀ ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਲੰਧਰ ਪੱਛਮੀ ਵਿਚ ਦੁਬਾਰਾ ਚੋਣਾਂ ਹੋਣ ਤੇ ਸਰਕਾਰ ਦਾ ਖਰਚਾ ਵਧੇ।

ਅੱਜ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਨੇ ਸ਼ੀਤਲ ਅੰਗੂਰਾਲ ਨੂੰ ਸੱਦਿਆ ਸੀ,ਹਾਲਾਂਕਿ ਸਪੀਕਰ ਵਿਧਾਨ ਸਭਾ ਵਿਚ ਮੌਜੂਦ ਨਹੀਂ ਸਨ ਤੇ ਵਿਧਾਇਕ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਦੇ ਬਾਅਦ ਵਾਪਸ ਪਰਤਣਾ,ਉਹ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਪਹੁੰਚੇ ਸਨ।

ਵਿਧਾਇਕ ਸ਼ੀਤਲ ਅੰਗੂਰਾਲ (MLA Sheetal Angural) ਨੇ ਕਿਹਾ ਕਿ ਮੈਂ ਸਪੀਕਰ ਨੂੰ ਮਿਲਣ ਪਹੁੰਚਿਆ ਸੀ ਪਰ ਉਹ ਵਿਧਾਨ ਸਭਾ ਵਿਚ ਮੌਜੂਦ ਨਹੀਂ ਹਨ,ਮੈਂ ਉਨ੍ਹਾਂ ਦੇ ਸੈਕ੍ਰੇਟਰੀ ਨੂੰ ਮਿਲ ਕੇ ਆਇਆ ਹਾਂ,ਸਪੀਕਰ ਫਿਲਹਾਲ ਦਿੱਲੀ ਵਿਚ ਹਨ ਜਿਸ ਕਾਰਨ ਉਹ ਮਿਲ ਨਹੀਂ ਸਕੇ,ਹੁਣ 11 ਜੂਨ ਨੂੰ ਸਵੇਰੇ 11 ਵਜੇ ਦੁਬਾਰਾ ਬੁਲਾਇਆ ਗਿਆ ਹੈ,ਅਸਤੀਫਾ ਵਾਪਸ ਲੈਣ ਦੀ ਚਿੱਠੀ ਮੈਂ ਸਕੱਤਰ ਕੋਲ ਜਮ੍ਹਾ ਕਰ ਦਿੱਤਾ ਹੈ ਤੇ ਰਿਸੀਵਿੰਗ ਲੈ ਲਈ ਹੈ।

Related Articles

Leave a Reply

Your email address will not be published. Required fields are marked *

Back to top button