Chandigarh,22 May,2024,(Bol Punjab De):- ਗੁਰੂ ਦੇ ਸਿੱਖ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਦੇ ਨਾਲ-ਨਾਲ ਸਿੱਖੀ ਭਾਈਚਾਰੇ ਦਾ ਨਾਂ ਪੂਰੀ ਦੁਨੀਆ ਵਿਚ ਰੋਸ਼ਨ ਕਰ ਦਿੱਤਾ ਹੈ,ਨਿਊਜ਼ੀਲੈਂਡ (New Zealand) ਦੀ ਧਰਤੀ ‘ਤੇ ਮਲਕੀਤ ਸਿੰਘ ਨੇ ਮਾਉਂਟ ਐਵਰੇਸਟ (Mount Everest) ‘ਤੇ ਨਾ ਸਿਰਫ ਚੜ੍ਹਾਈ ਕੀਤੀ, ਸਗੋਂ ਉੱਥੇ ਨਿਸ਼ਾਨ ਸਾਹਿਬ ਵੀ ਲਹਿਰਾਇਆ,ਇੱਕ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਇਤਿਹਾਸ ਰਚਨ ਵਾਲੇ ਉਹ ਪਹਿਲੇ ਗੁਰਸਿੱਖ ਬਣੇ ਹਨ ਤੇ ਨਿਊਜੀਲੈਂਡ (New Zealand) ਤੋਂ ਉਹ 53ਵੇਂ ਵਿਅਕਤੀ ਹਨ,ਜਿਨ੍ਹਾਂ ਨੇ ਮਾਉਂਟ ਐਵਰੇਸਟ (Mount Everest) ਸਰ ਕੀਤੀ ਹੈ,ਬਾਕੀ ਦੇ 52 ਗੋਰੇ ਹੀ ਹਨ,ਮਲਕੀਤ ਸਿੰਘ ਨੇ ਬੇਸ 4 ਤੋਂ ਲਗਾਤਾਰ 12 ਘੰਟੇ ਦੀ ਚੜ੍ਹਾਈ ਚੜ੍ਹਕੇ 19 ਮਈ ਸਵੇਰੇ 8.37 ਵਜੇ ਮਾਉਂਟ ਐਵਰੇਸਟ (Mount Everest) ‘ਤੇ ਨਿਸ਼ਾਨ ਸਾਹਿਬ ਜੀ ਝੁਲਾਇਆ।
ਮਲਕੀਤ ਸਿੰਘ ਨੇ ਦੱਸਿਆ ਕਿ ਮਾਉਂਟ ਐਵਰੇਸਟ (Mount Everest) ਦੀ ਚੜ੍ਹਾਈ ਚੜ੍ਹਣਾ ਕੋਈ ਸੌਖਾ ਕੰਮ ਨਹੀਂ ਸੀ,ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਓਟ ਆਸਰੇ ਸਦਕਾ ਇਸ ਕਾਰਜ ਵਿੱਚ ਸਫਲਤਾ ਮਿਲੀ ਹੈ,ਉਨ੍ਹਾਂ ਨੂੰ ਸਿਹਤ ਵੱਲੋਂ ਵੀ ਕਾਫੀ ਪ੍ਰੇਸ਼ਾਨੀਆਂ ਆਈਆਂ ਪਰ ਉਹ ਡੋਲੇ ਨਹੀਂ ਅਤੇ ਅਖੀਰ ਸਫਲਤਾ ਹਾਸਲਾ ਕੀਤੀ,ਉਨ੍ਹਾਂ ਦੱਸਿਆ ਕਿ ਇਸ ਸਫਰ ਵਿੱਚ ਉਨ੍ਹਾਂ ਦਾ ਭਾਰ ਲਗਭਗ 17 ਕਿਲੋ ਘੱਟ ਗਿਆ ਹੈ,ਇਸ ਵੇਲੇ ਉਹ ਕਾਠਮਾਂਡੂ ਵਿੱਚ ਹਨ ਅਤੇ 30 ਮਈ ਨੂੰ ਉਹ ਨਿਊਜ਼ੀਲੈਂਡ ਵਾਪਸੀ ਕਰਨਗੇ,ਮਲਕੀਤ ਸਿੰਘ ਬੀਤੇ 25 ਸਾਲਾਂ ਤੋਂ ਸੁਪਰੀਮ ਸਿੱਖ ਸੁਸਾਇਟੀ (Supreme Sikh Society) ਦੇ ਮੈਂਬਰ ਹਨ ਅਤੇ RCC ਮੈਂਬਰ ਪ੍ਰਗਟ ਸਿੰਘ ਦੇ ਛੋਟੇ ਭਰਾ ਹਨ,ਟ੍ਰੇਨਿੰਗ (Training) ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਕਰੀਬ 150,000 ਡਾਲਰ ਦੇ ਕਰੀਬ ਖਰਚਾ ਆ ਗਿਆ ਹੈ,ਨਿਸ਼ਾਨ ਸਾਹਿਬ ਜੀ ਮਾਉਂਟ ਐਵਰੇਸਟ (Nishan Sahib Ji Mount Everest) ‘ਤੇ ਲਹਿਰਾ ਕੇ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ।