Punjab

ਚੰਡੀਗੜ੍ਹ ਨਗਰ ਨਿਗਮ ਨੇ ਸਿਆਸੀ ਪਾਰਟੀਆਂ ਨੂੰ ਮੀਟਿੰਗਾਂ ਅਤੇ ਰੈਲੀਆਂ ਕਰਨ ਲਈ ਘੰਟੇ ਦੇ ਆਧਾਰ ‘ਤੇ ਚੰਡੀਗੜ੍ਹ ਦੇ ਮੈਦਾਨ ਬੁੱਕ ਕਰਨ ਦੀ ਸਹੂਲਤ ਦਿੱਤੀ

Chandigarh,11 May,2024,(Bol Punjab De):- ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਨੇ ਸਿਆਸੀ ਪਾਰਟੀਆਂ ਨੂੰ ਆਪਣੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰਨ ਲਈ ਘੰਟੇ ਦੇ ਆਧਾਰ ‘ਤੇ ਚੰਡੀਗੜ੍ਹ ਦੇ ਮੈਦਾਨ ਬੁੱਕ ਕਰਨ ਦੀ ਸਹੂਲਤ ਦਿੱਤੀ ਹੈ,ਚੰਡੀਗੜ੍ਹ ਨਗਰ ਨਿਗਮ ਨੇ ਇਸ ਲਈ 500 ਰੁਪਏ ਪ੍ਰਤੀ ਘੰਟਾ ਅਤੇ 2000 ਰੁਪਏ ਸਫ਼ਾਈ ਖਰਚੇ ਵਜੋਂ ਰੱਖੇ ਹਨ,ਇਸ ਤੋਂ ਇਲਾਵਾ 18 ਫੀਸਦੀ ਜੀਐਸਟੀ (GST) ਵੀ ਅਦਾ ਕਰਨਾ ਹੋਵੇਗਾ,ਜੇਕਰ ਕੋਈ ਪਾਰਟੀ ਗਰਾਊਂਡ ਬੁੱਕ (Party Ground Book) ਕਰਦੀ ਹੈ ਅਤੇ ਉਸ ਦਾ ਇਵੈਂਟ (Event) ਜਲਦੀ ਖਤਮ ਹੁੰਦਾ ਹੈ, ਤਾਂ ਉਸ ਨੂੰ ਰਿਫੰਡ ਨਹੀਂ ਦਿੱਤਾ ਜਾਵੇਗਾ,VIP ਸੁਇਟ ਦੇ ਅੱਗੇ ਸੁਪਰ ਐਗਜ਼ੀਕਿਊਟਿਵ ਜਾਂ ਡਬਲ ਐਗਜ਼ੀਕਿਊਟਿਵ ਰੂਮ ਹੈ।
ਜਿਸ ਦੀ ਸਭ ਤੋਂ ਵੱਧ ਕਿਰਾਇਆ ਸੀਮਾ 3700 ਰੁਪਏ ਪ੍ਰਤੀ ਦਿਨ ਰੱਖੀ ਗਈ ਹੈ,ਡੀਲਕਸ ਡਬਲ ਰੂਮ (Deluxe Double Room) ਦਾ ਵੱਧ ਤੋਂ ਵੱਧ ਕਿਰਾਇਆ 3000 ਰੁਪਏ ਰੱਖਿਆ ਗਿਆ ਹੈ,ਜਿਨ੍ਹਾਂ ਖਾਣ-ਪੀਣ ਦੀਆਂ ਵਸਤਾਂ ਦੀ ਸੀਮਾ ਤੈਅ ਕੀਤੀ ਗਈ ਹੈ,ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਕੀਮਤ 20 ਰੁਪਏ, ਸਮੋਸੇ ਦੀ ਕੀਮਤ 15 ਰੁਪਏ ਅਤੇ ਬਰੈੱਡ ਪਕੌੜੇ ਦੀ ਕੀਮਤ 20 ਰੁਪਏ ਰੱਖੀ ਗਈ ਹੈ,ਇਸ ਤੋਂ ਵੱਧ ਕੀਮਤ ਦਾ ਸਾਮਾਨ ਖਰੀਦਣ ਲਈ ਸਟਾਰ ਪ੍ਰਚਾਰਕ ਨੂੰ ਆਪਣੀ ਜੇਬ ਤੋਂ ਭੁਗਤਾਨ ਕਰਨਾ ਹੋਵੇਗਾ,ਬੁਕਿੰਗ (Booking) ਦੀ ਸਹੂਲਤ ਸਿਰਫ ਘੰਟੇ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ,ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਨੂੰ ਪੂਰੇ ਦਿਨ ਦਾ ਕਿਰਾਇਆ ਨਹੀਂ ਦੇਣਾ ਪਵੇਗਾ,ਉਹ ਲੋੜੀਂਦੇ ਸਮੇਂ ਲਈ ਭੁਗਤਾਨ ਕਰਕੇ ਗਰਾਊਂਡ ਬੁੱਕ (Ground Book)ਕਰ ਸਕਦੇ ਹਨ।
Edit

 

Related Articles

Leave a Reply

Your email address will not be published. Required fields are marked *

Back to top button