ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਟੀ-20 ਵਰਲਡ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ
New Zealand,10 May,2024,(Bol Punjab De):- ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਟੀ-20 ਵਰਲਡ ਕੱਪ (T-20 World Cup) ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ,37 ਸਾਲ ਦੇ ਮੁਨਰੋ ਨਿਊਜ਼ੀਲੈਂਡ ਦੇ ਲਿਮਟਿਡ ਓਵਰ ਸਪੈਸ਼ਲਿਸਟ ਬੱਲੇਬਾਜ਼ ਮੰਨੇ ਜਾਂਦੇ ਸਨ,ਉਨ੍ਹਾਂ ਨੇ ਨਿਊਜ਼ੀਲੈਂਡ (New Zealand) ਲਈ 65 ਟੀ-20 ਅਤੇ 57 ਵਨਡੇ ਮੁਕਾਬਲੇ ਖੇਡੇ ਹਨ,ਜਿਸ ਵਿਚ ਉਨ੍ਹਾਂ ਨੇ ਲਗਭਗ 3000 ਦੌੜਾਂ ਬਣਾਈਆਂ,ਉਹ ਟੀ-20 ਕ੍ਰਿਕਟ ਵਿਚ ਨਿਊਜ਼ੀਲੈਂਡ ਲਈ 3 ਸੈਂਕੜੇ ਲਗਾਉਣ ਵਾਲੇ ਇਕੋ ਇਕ ਬੱਲੇਬਾਜ਼ ਹਨ।
ਕਾਲਿਨ ਮੁਨਰੋ ਬੱਲੇਬਾਜ਼ ਨੇ ਨਿਊਜ਼ੀਲੈਂਡ (New Zealand) ਲਈ ਡੈਬਿਊ ਦਸੰਬਰ 2012 ਵਿਚ T20,ਮੈਚ ਖੇਡ ਕੇ ਕੀਤਾ ਸੀ,ਕਾਲਿਨ ਮੁਨਰੋ ਟੀ-20 ਵਰਲਡ ਕੱਪ 2014 ਤੇ 2016 ਵਿਚ ਨਿਊਜ਼ੀਲੈਂਡ ਦੇ ਸਕਵਾਡ ਦਾ ਹਿੱਸਾ ਸਨ,ਦੂਜੇ ਪਾਸੇ 2019 ਵਿਚ ਵਰਲਡ ਕੱਪ (World Cup) ਵਿਚ ਜਦੋਂ ਕੀਵੀ ਟੀਮ ਉਪ-ਜੇਤੂ ਰਹੀ,ਕਾਲਿਨ ਮੁਨਰੋ (Colin Munro) ਉਸ ਟੀਮ ਦਾ ਹਿੱਸਾ ਵੀ ਰਹੇ ਸਨ,ਕਾਲਿਨ ਮੁਨਰੋ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਖੁਲਾਸਾ ਕੀਤਾ ਕਿ 2024 ਟੀ-20 ਵਿਸ਼ਵ ਕੱਪ (T-20 World Cup) ਟੀਮ ਵਿਚ ਜਗ੍ਹਾ ਪਾਉਣ ਵਿਚ ਅਸਫਲ ਰਹਿਣ ਦੇ ਬਾਅਦ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।