Bol Punjab De:- ਭਾਜਪਾ ਉਮੀਦਵਾਰ ਅਤੇ ਸੂਫੀ ਗਾਇਕ ਹੰਸਰਾਜ ਹੰਸ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ,ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ ਆਪਣਾ ਗੁੱਸਾ ਜ਼ਾਹਰ ਕਰਨ ਲਈ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ,ਇਸ ਦੌਰਾਨ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਇੱਕ ਵਾਰ ਫਿਰ ਵਿਰੋਧ ਹੋਇਆ ਹੈ,ਤਾਜ਼ਾ ਜਾਣਕਾਰੀ ਅਨੁਸਾਰ ਅੱਜ ਮੋਗਾ ਦੇ ਪਿੰਡ ਰਤੀਆ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾ (Kisan Union Ekta Graha) ਦੀ ਤਰਫੋਂ ਹੰਸ ਰਾਜ ਹੰਸ ਖਿਲਾਫ ਕਾਲੀਆਂ ਝੰਡੀਆਂ (Black Flags) ਦਿਖਾ ਕੇ ਅਤੇ ਨਾਅਰੇਬਾਜ਼ੀ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ,ਇਸ ਮੌਕੇ ਭਾਰੀ ਪੁਲਿਸ ਫੋਰਸ (Police Force) ਮੌਜੂਦ ਸੀ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ,ਜਿਸ ਕਾਰਨ ਕਿਸਾਨ ਅੱਜ ਵੀ ਸਰਹੱਦ ‘ਤੇ ਬੈਠੇ ਹਨ,ਇੱਕ ਕਿਸਾਨ ਵੀਰ ਦੀ ਵੀ ਜਾਨ ਚਲੀ ਗਈ, ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਦਾ ਬਾਈਕਾਟ ਕੀਤਾ ਹੋਇਆ ਹੈ,ਪਿੱਛੇ ਜਿਹੇ ਬੀਬੀ ਪਰਨੀਤ ਕੌਰ (Parneet Kaur) ਦੇ ਵਿਰੋਧ ਦੌਰਾਨ ਸਾਡੇ ਇੱਕ ਕਿਸਾਨ ਸਾਥੀ ਦੀ ਧੱਕਾ ਮੁੱਕੀ ਨਾਲ ਮੌਤ ਹੋ ਗਈ,ਅਸੀਂ ਕਿਸੇ ਵੀ ਕੀਮਤ ‘ਤੇ ਭਾਜਪਾ ਦੇ ਉਮੀਦਵਾਰ ਨੂੰ ਵੋਟ ਨਹੀਂ ਦੇਵਾਂਗੇ ਅਤੇ ਜੇਕਰ ਕੋਈ ਉਮੀਦਵਾਰ ਕਿਸੇ ਵੀ ਪਿੰਡ ‘ਚ ਵੋਟਾਂ ਮੰਗਣ ਜਾਂਦਾ ਹੈ ਤਾਂ ਅਸੀਂ ਇਸੇ ਤਰ੍ਹਾਂ ਹੀ ਉਨ੍ਹਾਂ ਦਾ ਵਿਰੋਧ ਕਰਾਂਗੇ।