ਯੂਟਿਊਬਰ Elvish Yadav ਦੀਆਂ ਵਧੀਆਂ ਮੁਸ਼ਕਲਾਂ,ਮਨੀ ਲਾਂਡਰਿੰਗ ਦਾ ਮਾਮਲਾ ਦਰਜ
New Delhi,04 May,2024,(Bol Punjab De):- ਯੂਟਿਊਬਰ ਐਲਵੀਸ਼ ਯਾਦਵ (YouTuber Elvish Yadav) ਦੀਆਂ ਵਧੀਆਂ ਮੁਸ਼ਕਲਾਂ ਦਿਨੋ ਦਿਨ ਵੱਧ ਰਹੀਆਂ ਹਨ,ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਯੂਟਿਊਬਰ ਐਲਵੀਸ਼ ਯਾਦਵ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ,ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਸ਼ਹੂਰ YouTuber ਅਤੇ ਬਿੱਗ ਬੌਸ ਓਟੀਟੀ-2 (OTT-2) ਦੇ ਜੇਤੂ ਐਲਵਿਸ਼ ਯਾਦਵ ਦੇ ਖਿਲਾਫ ਮਨੀ ਲਾਂਡਰਿੰਗ ਰੋਕੂ ਕਾਨੂੰਨ (Money Laundering Prevention Act) ਦੇ ਤਹਿਤ ਕੇਸ ਦਰਜ ਕੀਤਾ ਹੈ।
ਜੋ ਸੱਪ ਦੇ ਜ਼ਹਿਰ ਦੀ ਵਿਕਰੀ ਅਤੇ ਖਰੀਦ ਵਿੱਚ ਸ਼ਾਮਲ ਹੈ,ਈਡੀ ਹੈੱਡਕੁਆਰਟਰ (ED Headquarters) ਦੀਆਂ ਹਦਾਇਤਾਂ ‘ਤੇ ਲਖਨਊ (Lucknow) ਸਥਿਤ ਜ਼ੋਨਲ ਦਫ਼ਤਰ (Zonal Office) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲਦੀ ਹੀ ਯੂਟਿਊਬਰ ਐਲਵੀਸ਼ ਯਾਦਵ ਨੂੰ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ,ਦਰਅਸਲ,ਗੌਰਵ ਗੁਪਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਯੂਟਿਊਬਰ ਐਲਵੀਸ਼ ਯਾਦਵ (YouTuber Elvish Yadav) ਨੇ ਆਪਣੇ ਗਿਰੋਹ ਦੇ ਹੋਰ ਮੈਂਬਰਾਂ ਨਾਲ ਨੋਇਡਾ ਅਤੇ ਐਨਸੀਆਰ (Noida And NCR) ਦੇ ਫਾਰਮ ਹਾਊਸਾਂ (Farm Houses) ਵਿੱਚ ਸੱਪਾਂ ਦੇ ਜ਼ਹਿਰ ਅਤੇ ਜਿਉਂਦੇ ਸੱਪਾਂ ਨਾਲ ਵੀਡੀਓ ਸ਼ੂਟ (Video Shoot) ਕੀਤਾ ਅਤੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਕੀਤੀਆਂ।
ਜਦੋਂ ਪੁਲਿਸ ਨੇ ਕਿਸੇ ਮੁਖਬਰ ਰਾਹੀਂ ਯੂਟਿਊਬਰ ਐਲਵੀਸ਼ ਯਾਦਵ ਨਾਲ ਸੰਪਰਕ ਕੀਤਾ ਤਾਂ ਉਸ ਨੇ ਆਪਣੇ ਏਜੰਟ ਰਾਹੁਲ ਦਾ ਨੰਬਰ ਦਿੱਤਾ,ਜਦੋਂ ਰਾਹੁਲ ਨਾਲ ਐਲਵਿਸ਼ ਦੇ ਨਾਂ ‘ਤੇ ਗੱਲ ਕੀਤੀ ਗਈ ਤਾਂ ਉਹ ਪਾਰਟੀ ਲਈ ਰਾਜ਼ੀ ਹੋ ਗਏ,ਉਸ ਨੂੰ 2 ਨਵੰਬਰ ਨੂੰ ਆਪਣੇ ਸਾਥੀਆਂ ਸਮੇਤ ਸੈਕਟਰ 51 ਸਥਿਤ ਸੇਵਰਨ ਬੈਂਕੁਏਟ ਹਾਲ ਵਿੱਚ ਆਉਣ ਲਈ ਕਿਹਾ ਗਿਆ।