PAU ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦੇ ਦੇਹਾਂਤ
ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਤਾਇਆ ਦੁੱਖ
Ludhiana,03 May,2024,(Bol Punjab De):- ਪੀ.ਏ.ਯੂ. (PAU) ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜੈਨੇਟਿਕ ਵਿਗਿਆਨੀ ਡਾ. ਮਨਜੀਤ ਸਿੰਘ ਕੰਗ (Geneticist Dr. Manjit Singh Kang) 2 ਮਈ 2024 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ,ਉਹ ਅਮਰੀਕਾ ਦੇ ਇਲੀਨੌਏ ਰਾਜ ਦੇ ਕਾਰਬੋਨਡੇਲ (Carbondale) ਵਿਚ ਰਹਿ ਰਹੇ ਸਨ,ਉਹਨਾਂ ਦੇ ਦੇਹਾਂਤ ‘ਤੇ ਜਿਥੇ ਪੀ.ਏ.ਯੂ. (PAU) ਦੇ ਸਮੁੱਚੇ ਵਿਗਿਆਨੀ ਭਾਈਚਾਰੇ ਅਤੇ ਕਰਮਚਾਰੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜੈਨੇਟਿਕ ਵਿਗਿਆਨੀ ਡਾ. ਮਨਜੀਤ ਸਿੰਘ ਕੰਗ 30 ਅਪ੍ਰੈਲ 2007 ਤੋਂ 30 ਅਪ੍ਰੈਲ 2011 ਤੱਕ ਪੀ.ਏ.ਯੂ. ਦੇ ਵਾਈਸ ਚਾਂਸਲਰ (PAU Vice Chancellor) ਵਜੋਂ ਨਿਯੁਕਤ ਰਹੇ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਟਵੀਟ ਕੀਤਾ ਕਿ “ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜਨੈਟਿਕਸ ਵਿਗਿਆਨੀ ਡਾ. ਮਨਜੀਤ ਸਿੰਘ ਕੰਗ (Geneticist Dr. Manjit Singh Kang) ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ,ਡਾ. ਮਨਜੀਤ ਸਿੰਘ ਕੰਗਬੜੇ ਹੀ ਮਿੱਠ ਬੋਲੜੇ ਸੁਭਾਅ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ ਇਹ ਘਾਟਾ ਨਾ ਪੂਰਨ ਯੋਗ ਹੈ ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ ਹਮਦਰਦੀ…ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ।”