ਕਪੂਰਥਲਾ ਦੇ ਇੱਕ ਕੱਬਡੀ ਖਿਡਾਰੀ ਨੇ ਨਿਊਜ਼ੀਲੈਂਡ ’ਚ ਕੱਬਡੀ ਖੇਡ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ
Kapurthala,02 May,2024,(Bol Punjab De):- ਕਪੂਰਥਲਾ ਦੇ ਇੱਕ ਕੱਬਡੀ ਖਿਡਾਰੀ ਨੇ ਨਿਊਜ਼ੀਲੈਂਡ ’ਚ ਕੱਬਡੀ ਖੇਡ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ,ਕੱਬਡੀ ਖਿਡਾਰੀ ਮੁਹੰਮਦ ਸ਼ਫੀ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ,ਸ਼ਫੀ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਕਬੱਡੀ ਦੀ ਖੇਡ ’ਚ ਹਾਲ ਹੀ ’ਚ ਨਿਊਜ਼ੀਲੈਂਡ (New Zealand) ਵਿਚ ਬੈਸਟ ਰੇਡਰ (Best Raider) ਚੁਣਿਆ ਗਿਆ ਹੈ,ਜਦੋਂ ਉਹ ਨਿਊਜ਼ੀਲੈਂਡ (New Zealand) ਤੋਂ ਖੇਡ ਕੇ ਵਾਪਸ ਪਰਤਿਆ ਤਾਂ ਉਸ ਦਾ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ।
ਪਰਿਵਾਰ ਨੇ ਕਬੱਡੀ ਖਿਡਾਰੀ ਮੁਹੰਮਦ ਸ਼ਫੀ (Kabaddi Player Mohammad Shafi) ਦਾ ਢੋਲ ਢੁਮੱਕੇ ਨਾਲ ਨੱਚਦੇ ਹੋਏ ਕਾਫ਼ਲੇ ‘ਚ ਹਾਰ ਪਾ ਕੇ ਸਵਾਗਤ ਕੀਤਾ,ਕਬੱਡੀ ਖਿਡਾਰੀ ਮੁਹੰਮਦ ਸ਼ਫੀ ਨੇ ਦੱਸਿਆ ਕਿ ਆਲ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ (All Kabaddi Federation of New Zealand) ਦੇ ਦਿਲਜੀਤ ਸਿੰਘ ਵਿਰਕ ਵੱਲੋਂ ਆਕਲੈਂਡ ਸ਼ਹਿਰ (Auckland City) ’ਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ,ਉਹ 23 ਮਾਰਚ ਨੂੰ ਭਾਰਤ ਤੋਂ ਇਸ ਟੂਰਨਾਮੈਂਟ ਲਈ ਰਵਾਨਾ ਹੋਇਆ ਸੀ ਅਤੇ 28 ਮਾਰਚ ਤੋਂ 21 ਫਰਵਰੀ ਤੱਕ ਚੱਲੇ ਇਸ ਕਬੱਡੀ ਟੂਰਨਾਮੈਂਟ (Kabaddi Tournament) ’ਚ ਬਿਹਤਰ ਪ੍ਰਦਰਸ਼ਨ ਕੀਤਾ ਸੀ,ਜਿਸ ਕਾਰਨ ਉਸ ਨੂੰ ਬੈਸਟ ਰੇਡਰ (Best Raider) ਦਾ ਖਿਤਾਬ ਮਿਲਿਆ ਹੈ।