ਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਏਅਰਪੋਰਟ
Dubai,29 April,2024,(Bol Punjab De):- ਦੁਬਈ ‘ਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਵਾਲਾ ਹੈ,ਇਸ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ (Al Maktoum International Airport) ਹੋਵੇਗਾ,ਐਤਵਾਰ ਨੂੰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਨਵੇਂ ਯਾਤਰੀ ਟਰਮੀਨਲ (New Passenger Terminal) ਨੂੰ ਮਨਜ਼ੂਰੀ ਦਿੱਤੀ,ਉਨ੍ਹਾਂ ਕਿਹਾ ਕਿ ਦੁਬਈ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ (Airport) ਬਣੇਗਾ,ਇਹ ਇੱਕ ਗਲੋਬਲ ਸੈਂਟਰ (Global Center) ਵਜੋਂ ਵਿਕਸਤ ਹੋਵੇਗਾ।
ਹਵਾਈ ਅੱਡੇ ਨੂੰ ਬਣਾਉਣ ‘ਤੇ ਲਗਭਗ 35 ਬਿਲੀਅਨ ਡਾਲਰ ਯਾਨੀ ਲਗਭਗ 2.9 ਲੱਖ ਕਰੋੜ ਰੁਪਏ ਦੀ ਲਾਗਤ ਆਵੇਗੀ,ਇਸ ਹਵਾਈ ਅੱਡੇ (Airport) ‘ਤੇ ਪੰਜ ਸਮਾਨਾਂਤਰ ਰਨਵੇ ਹੋਣਗੇ,ਇਸ ਤੋਂ ਇਲਾਵਾ 400 ਏਅਰਕ੍ਰਾਫਟ ਗੇਟ ਹੋਣਗੇ,ਹਵਾਈ ਅੱਡੇ (Airport) ਦੀ ਸਮਰੱਥਾ ਸਾਲਾਨਾ 26 ਕਰੋੜ ਲੋਕਾਂ ਦੀ ਹੋਵੇਗੀ।
ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ (Sheikh Muhammad Bin Rashid Al-Maktoum) ਨੇ X ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਨਵਾਂ ਪ੍ਰੋਜੈਕਟ “ਸਾਡੇ ਬੱਚਿਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਿਰੰਤਰ ਅਤੇ ਸਥਿਰ ਵਿਕਾਸ ਨੂੰ ਯਕੀਨੀ ਬਣਾਏਗਾ,” ਦੁਬਈ ਏਅਰਪੋਰਟ (Dubai Airport) ਨੂੰ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚ ਗਿਣਿਆ ਜਾਂਦਾ ਹੈ,2022 ਵਿੱਚ, ਇਸ ਹਵਾਈ ਅੱਡੇ ਦੀ ਵਰਤੋਂ 66 ਮਿਲੀਅਨ ਯਾਤਰੀਆਂ ਦੁਆਰਾ ਕੀਤੀ ਗਈ ਸੀ,ਇਹ ਕਦਮ ਵਿਸ਼ਵ ਪੱਧਰ ‘ਤੇ ਇੱਕ ਪ੍ਰਮੁੱਖ ਹਵਾਬਾਜ਼ੀ ਹੱਬ ਵਜੋਂ ਦੁਬਈ (Dubai) ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।