ਭਾਰਤੀ ਫੌਜ ਵਿਚ 15 ਸਿੱਖ ਬਟਾਲੀਅਨ ਅਸਾਮ ਦੇ ਸ਼ਹੀਦ ਹਵਲਦਾਰ ਲਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
Amritsar Sahib,26 April,2024,(Bol Punjab De):- ਭਾਰਤੀ ਫੌਜ (Indian Army) ਵਿਚ 15 ਸਿੱਖ ਬਟਾਲੀਅਨ ਅਸਾਮ (Sikh Battalion Assam) ਵਿਚ ਬਤੌਰ ਹਵਲਦਾਰ ਨੌਕਰੀ ਕਰ ਰਿਹਾ ਫੌਜੀ ਲਖਵਿੰਦਰ ਸਿੰਘ (Army Lakhwinder Singh) ਬੀਤੇ ਦਿਨੀਂ ਸ਼ਹੀਦ ਹੋ ਗਿਆ ਸੀ ਤੇ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਤਬੂਤ ਵਿਚ ਬੰਦ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ (Amritsar) ਦੇ ਪਿੰਡ ਮਹਿਤਾ ਵਿਖੇ ਪੁੱਜੀ ਸੀ ਜਿਥੇ ਫੌਜ ਵੱਲੋਂ ਸਲਾਮੀ ਦੇ ਕੇ ਲਖਵਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ,ਇਸ ਸਮੇਂ ਸ਼ਹੀਦ ਦੀ ਪਤਨੀ ਵਰਿੰਦਰਜੀਤ ਕੌਰ ਨੇ ਪਤੀ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕੀਤਾ।
ਅਤੇ ਆਖਿਆ ਕਿ ਉਨ੍ਹਾਂ ਦੇ ਪਤੀ ਨੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦੀ ਦਾ ਜਾਮ ਪੀਤਾ ਹੈ,ਉਨ੍ਹਾਂ ਕਿਹਾ ਕਿ ਮੇਰੇ 2 ਛੋਟੇ ਬੱਚੇ ਇਕ ਧੀ ਅਤੇ ਇਕ ਪੁੱਤ ਹ, ਮੇਰਾ ਸੁਫ਼ਨਾ ਹੈ ਕਿ ਮੇਰੇ ਦੋਵੇਂ ਬੱਚੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਣ ਅਤੇ ਫੌਜੀ ਬਣਨ,ਇਸ ਦੇ ਨਾਲ ਹੀ ਇਸ ਦੁੱਖ ਦੀ ਘਰੀ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. (Cabinet Minister Harbhajan Singh E. T. O) ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ (Punjab Govt) ਇਸ ਸ਼ਹੀਦ ਦੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਹੈ,ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ।