Punjab

ਜਲੰਧਰ ਚ ਲੈਦਰ ਕੰਪਲੈਕਸ ਦੇ ਕੋਲ ਯੂਐਮਏ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ

Jalandhar,15 April,(Azad Soch News):- ਜਲੰਧਰ ਚ ਲੈਦਰ ਕੰਪਲੈਕਸ (Leather Complex) ਦੇ ਕੋਲ ਯੂਐਮਏ ਫੈਕਟਰੀ (UMA Factory) ‘ਚ ਭਿਆਨਕ ਅੱਗ ਲੱਗ ਗਈ,ਅੱਗ ਇੰਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ (Fire Brigade) ਦੀਆਂ 25 ਤੋਂ ਵਧ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ ਕਰ ਰਹੀਆਂ ਹਨ,ਅੱਗ ਲੱਗਣ ਨਾਲ ਪੂਰੇ ਇਲਾਕੇ ਚ ਹਫੜਾ-ਦਫੜੀ ਮੱਚ ਗਈ,ਘਟਨਾ ਦਾ ਸਮੇਂ ਫੈਕਟਰੀ (Factory) ਅੰਦਰ ਦਰਜ਼ਨਾਂ ਕਰਮਚਾਰੀ ਮੌਜ਼ੂਦ ਸਨ, ਜਿਨ੍ਹਾਂ ਨੂੰ ਰੈਸਕਿਊ ਕਰ ਲਿਆ ਗਿਆ,ਦਰਜਨਾਂ ਫਾਇਰ ਬ੍ਰਿਗੇਡ (Fire Brigade) ਕਰਮਚਾਰੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਜਿਸ ਫੈਕਟਰੀ ‘ਚ ਅੱਗ ਲੱਗੀ ਹੈ।

ਉਸ ‘ਚ ਸਪੋਰਟਸ ਦਾ ਸਮਾਨ ਬਣਾਇਆ ਜਾਂਦਾ ਹੈ,ਫੈਕਟਰੀ ਦੇ ਉੱਪਰ ਵਾਲੇ ਹਿੱਸੇ ‘ਚ ਵੈਲਡਿੰਗ (Welding) ਦਾ ਕੰਮ ਚੱਲ ਰਿਹਾ ਸੀ,ਇਸ ਦੌਰਾਨ ਵੈਲਡਿੰਗ ਦੇ ਸਪਾਰਕ ਕਾਰਨ ਅੱਗ ਲੱਗਣ ਦਾ ਖਦਸਾ ਜਤਾਇਆ ਜਾ ਰਿਹਾ ਹੈ,ਜਿਸ ਦੇ ਚੱਲਦੇ ਫੈਕਟਰੀ ‘ਚ ਭਾਰੀ ਮਾਤਰਾ ‘ਚ ਰਬੜ ਅਤੇ ਹੋਰ ਅੱਗ ਫੜਣ ਵਾਲੇ ਪਦਾਰਥ ਮੌਜ਼ੂਦ ਹਨ,ਜਿਸਦੇ ਚੱਲਦੇ ਫਾਇਰ ਬ੍ਰਿਗੇਡ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਫਾਇਰ ਬ੍ਰਿਗੇਡ (Fire Brigade) ਦੀ ਟੀਮ ਪਿਛਲੇ 1 ਘੰਟੇ ਤੋਂ ਲਗਾਤਾਰ ਆਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ।

Related Articles

Leave a Reply

Your email address will not be published. Required fields are marked *

Back to top button