ਪਟਿਆਲਾ ‘ਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਵਿਰੋਧ ਕੀਤਾ
Patiala,07 April,2024,(Bol Punjab De):- ਪਟਿਆਲਾ ‘ਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ (BJP) ਦੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ (Preneet Kaur) ਦਾ ਵਿਰੋਧ ਕੀਤਾ ਹੈ,ਪ੍ਰਨੀਤ ਕੌਰ ਪਟਿਆਲਾ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ,ਤਾਂ ਇਸ ਦੌਰਾਨ ਕਿਸਾਨਾਂ ਨੇ ਭਾਜਪਾ ਵਿਰੋਧੀ ਨਾਅਰੇਬਾਜ਼ੀ ਕੀਤੀ,ਪ੍ਰਨੀਤ ਕੌਰ (Preneet Kaur) ਪਟਿਆਲਾ (Patiala) ਵਿੱਚ ਆਪਣੇ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਹੋਈ ਸੀ,ਇਸ ਦੌਰਾਨ ਕਿਸਾਨਾਂ ਨੇ ਉੱਥੇ ਪਹੁੰਚ ਕੇ ਪ੍ਰਨੀਤ ਕੌਰ (Praneet Kaur) ਦੇ ਕਾਫਲੇ ਨੂੰ ਰੋਕ ਲਿਆ।
ਪ੍ਰੋਗਰਾਮ ਵਿੱਚ ਪਹੁੰਚਣ ਲਈ ਪ੍ਰਨੀਤ ਕੌਰ ਦੀ ਕਾਰ ਨੂੰ ਪਿੱਛੇ ਰੋਕ ਲਿਆ ਗਿਆ ਅਤੇ ਪੁਲਿਸ (Police) ਨੇ ਉਨ੍ਹਾਂ ਦੇ ਕਾਫਲੇ ਨੂੰ ਭੀੜ ਵਿੱਚੋਂ ਸੁਰੱਖਿਅਤ ਰਸਤਾ ਮੁਹੱਈਆ ਕਰਵਾਇਆ,ਓਧਰ ਲਹਿਰਾਗਾਗਾ (Laheragaga) ਵਿੱਚ ਭਾਜਪਾ ਵੱਲੋਂ ਕਰਵਾਏ ਜਾ ਰਹੇ ਬੂਥ ਸੰਮੇਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharatiya Kisan Union Unity) ਨੇ ਜ਼ਬਰਦਸਤ ਵਿਰੋਧ ਕੀਤਾ,ਕਿਸਾਨ ਯੂਨੀਅਨ ਨੇ ਭਾਜਪਾ ਦੇ ਬੂਥ ਸੰਮੇਲਨ (Booth Convention) ਦੇ ਗੇਟ ਅੱਗੇ ਪਹੁੰਚ ਕੇ ਨਾਅਰੇਬਾਜੀ ਕਰਕੇ ਤੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਜਤਾਇਆ,ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ (Police Force) ਤਾਇਨਾਤ ਕੀਤੀ ਗਈ ਸੀ।