ਫਰੀਦਕੋਟ ਵਿਚ ਹਸਪਤਾਲ ਵਿਚ ਲੱਗੀ ਭਿਆਨਕ ਅੱਗ
Faridkot,05 April,2024,(Bol Punjab De):- ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ (Guru Gobind Singh Medical College Hospital) ‘ਚ ਸ਼ੁੱਕਰਵਾਰ ਦੁਪਹਿਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ,ਅੱਗ ਦੇਖਦੇ ਹੀ ਦੇਖਦੇ ਮਰੀਜ਼ਾਂ ਅਤੇ ਸਹਾਇਕਾਂ ਵਿਚ ਦਹਿਸ਼ਤ ਫੈਲ ਗਈ,ਪੂਰੀ ਇਮਾਰਤ ਵਿਚ ਧੂੰਆਂ ਫੈਲ ਗਿਆ,ਇਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਨੇ ਪੁਲਿਸ (Police) ਅਤੇ ਫਾਇਰ ਬ੍ਰਿਗੇਡ (Fire Brigade) ਨੂੰ ਸੂਚਨਾ ਦਿਤੀ।
ਸਟਾਫ ਨੇ ਸਾਵਧਾਨੀ ਦੇ ਤੌਰ ‘ਤੇ ਹਸਪਤਾਲ ‘ਚ ਦਾਖਲ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ,ਫਿਲਹਾਲ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਮਾਰਤ ‘ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ,ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਹਰ ਰੋਜ਼ ਹਜ਼ਾਰਾਂ ਮਰੀਜ਼ ਆਪਣੇ ਰਿਸ਼ਤੇਦਾਰਾਂ ਸਮੇਤ ਓਪੀਡੀ (OPD) ਲਈ ਆਉਂਦੇ ਹਨ, ਜਦਕਿ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੀ 2000 ਦੇ ਕਰੀਬ ਹੈ,ਅਜਿਹੇ ‘ਚ ਅੱਗ ਲੱਗਣ ਸਮੇਂ ਹਸਪਤਾਲ ‘ਚ ਹਜ਼ਾਰਾਂ ਲੋਕ ਮੌਜੂਦ ਸਨ।