Entertainment

ਕੇਂਦਰ ਸਰਕਾਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਆਈਵੀਐਫ ਟ੍ਰੀਟਮੈਂਟ ਦੀ ਜਾਂਚ ’ਤੇ ਲਗਾਈ ਰੋਕ

New Delhi,03 April, 2024, (Bol Punjab De):- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਪਰਿਵਾਰ ਨੂੰ ਬੱਚੇ ਦੇ ਜਨਮ ਦੇ ਮਾਮਲੇ ‘ਚ ਰਾਹਤ ਮਿਲੀ ਹੈ,ਸਰਕਾਰ ਨੇ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ਵਿੱਚ ਆਈਵੀਐਫ (IVF) ਰਾਹੀਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਦੀ ਜਾਂਚ ’ਤੇ ਰੋਕ ਲਗਾ ਦਿੱਤੀ ਹੈ,ਚਰਨ ਕੌਰ ਨੇ ਭਾਰਤ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ।

ਜਦੋਂ ਕਿ ਉਸ ਨੇ ਲੰਡਨ,ਇੰਗਲੈਂਡ ਤੋਂ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) (In Vitro Fertilization (IVF)) ਦਾ ਸਾਰਾ ਇਲਾਜ ਕਰਵਾਇਆ,ਜਿਸ ਕਾਰਨ ਸਰਕਾਰ ਵਲੋਂ ਆਈਵੀਐਫ (IVF) ਸਬੰਧੀ ਬਣਾਏ ਗਏ ਕਾਨੂੰਨ ਬੱਚੇ ਦੇ ਜਨਮ ‘ਤੇ ਲਾਗੂ ਨਹੀਂ ਹੁੰਦੇ,ਜਾਂਚ ਬੰਦ ਕਰਨ ‘ਤੇ ਕੇਂਦਰ ਸਰਕਾਰ (Central Govt) ਨੇ ਦਲੀਲ ਦਿਤੀ ਹੈ।

ਕਿ ਚਰਨ ਕੌਰ ਨੇ ਇੰਗਲੈਂਡ (England) ਤੋਂ ਆਈ.ਵੀ.ਐਫ. (IVF) ਦਾ ਸਾਰਾ ਇਲਾਜ ਕਰਵਾਇਆ ਹੈ,ਬਲਕੌਰ ਸਿੰਘ ਨਵੰਬਰ 2022 ਵਿੱਚ ਆਪਣੀ ਪਤਨੀ ਚਰਨ ਕੌਰ ਨਾਲ ਯੂਕੇ (UK) ਗਏ ਸਨ,ਯੂਕੇ (UK) ਵਿੱਚ ਆਈ.ਵੀ.ਐਫ. (IVF) ਕਰਵਾਉਣ ਲਈ ਔਰਤ ਦੀ ਉਮਰ ‘ਤੇ ਕੋਈ ਪਾਬੰਦੀ ਨਹੀਂ ਹੈ,ਜਿਸ ਕਾਰਨ ਸਰਕਾਰ ਨੇ ਉਕਤ ਜਾਂਚ ਨੂੰ ਰੋਕ ਦਿਤਾ ਹੈ।

ਇਸ ਬਾਰੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ,ਕਿ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਵੇਗੀ,ਅਤੇ ਨਾ ਹੀ ਪਰਿਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ,ਚਰਨ ਕੌਰ ਦੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਕੇਂਦਰ ਸਰਕਾਰ (Central Govt) ਨੇ ਪੰਜਾਬ ਸਰਕਾਰ (Punjab Govt) ਤੋਂ ਜਵਾਬ ਮੰਗਿਆ ਸੀ।

ਇਸ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਬੱਚਾ ਅਜੇ ਹਸਪਤਾਲ ‘ਚ ਹੈ,ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਹਸਪਤਾਲ ਖਿਲਾਫ ਕੇਂਦਰ ਸਰਕਾਰ (Central Govt) ਨੂੰ ਸ਼ਿਕਾਇਤ ਭੇਜੀ ਸੀ,ਜਿਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਜਿਸ ਤੋਂ ਬਾਅਦ ਜਦੋਂ ਮਾਮਲਾ ਕੇਂਦਰੀ ਸਿਹਤ ਮੰਤਰਾਲੇ ਕੋਲ ਪਹੁੰਚਿਆ ਤਾਂ ਪੰਜਾਬ ਸਰਕਾਰ (Punjab Govt) ਦੇ ਸਿਹਤ ਵਿਭਾਗ (Department of Health) ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਗਈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਸਿਹਤ ਸਕੱਤਰ ਬਲਕੌਰ ਸਿੰਘ ਤੋਂ ਆਈਵੀਐਫ (IVF) ਬਾਰੇ ਜਵਾਬ ਮੰਗਦਿਆਂ ਇਤਰਾਜ਼ ਪ੍ਰਗਟਾਇਆ ਸੀ,ਕੇਂਦਰ ਸਰਕਾਰ (Central Govt) ਨੇ ਇਸ ਮਾਮਲੇ ‘ਚ 2 ਹਫਤਿਆਂ ‘ਚ ਜਵਾਬ ਮੰਗਿਆ ਸੀ।

Related Articles

Leave a Reply

Your email address will not be published. Required fields are marked *

Back to top button