Punjab
ਪੰਜਾਬ ‘ਚ ਮੌਸਮ ਨੂੰ ਲੈਕੇ ਤਾਜ਼ਾ ਭਵਿੱਖਬਾਣੀ
Chandigarh,02 April,2024,(Bol Punjab De):- ਉੱਤਰ ਭਾਰਤ ‘ਚ ਗਰਮੀ ਲਗਾਤਾਰ ਵੱਧ ਰਹੀ ਹੈ,ਹੋਲੀ ਤੋਂ ਬਾਅਦ ਵੈਸੇ ਵੀ ਮੌਸਮ ਕਰਵਟ ਲੈਂਦਾ ਹੀ ਹੈ,ਕਈ ਸੂਬਿਆਂ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ,ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਰਗੇ ਕਈ ਸੂਬਿਆਂ ‘ਚ ਮੀਂਹ ਤੇ ਬਿਜਲੀ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ,5 ਅਪ੍ਰੈਲ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ,ਆਈ. ਐੱਮ. ਡੀ. (I. M. D.) ਅਨੁਸਾਰ ਅਰੁਣਾਚਲ ਪ੍ਰਦੇਸ਼ ‘ਚ 1 ਤੋਂ 4 ਅਪ੍ਰੈਲ ਦੇ ਵਿਚਕਾਰ ਵਿਆਪਕ ਮੀਂਹ ਜਾਂ ਬਰਫ਼ਬਾਰੀ, ਤੂਫ਼ਾਨ ਤੇ ਬਿਜਲੀ ਦੀ ਸੰਭਾਵਨਾ ਹੈ। ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਸਿੱਕਮ ‘ਚ ਵੀ 1 ਤੋਂ 4 ਅਪ੍ਰੈਲ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।