ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਦਾ ਨਤੀਜਾ ਐਲਾਨ ਦਿੱਤਾ,ਰਿਜ਼ਲਟ 99.84 ਫੀਸਦੀ ਰਿਹਾ
Mohali,01 April,2024,(Bol Punjab De):- ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਦਾ ਨਤੀਜਾ ਐਲਾਨ ਦਿੱਤਾ ਹੈ,ਜੋ ਵਿਦਿਆਰਥੀ ਕਲਾਸ 5 ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦੀ ਵੈੱਬਸਾਈਟ pseb.ac.in ‘ਤੇ ਜਾ ਕੇ ਚੈੱਕ ਕਰ ਸਕਦੇ ਹਨ,ਜੋ ਉਮੀਦਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਕਲਾਸ 5 ਪ੍ਰੀਖਿਆ ਲਈ ਹਾਜ਼ਰ ਹੋਏ ਹਨ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਕ ਵੈੱਬਸਾਈਟ (Website) ‘ਤੇ ਨਤੀਜੇ ਦੇਖ ਸਕਦੇ ਹਨ,ਰਿਜ਼ਲਟ ਚੈੱਕ (Check The Result) ਕਰਨ ਦਾ ਲਿੰਕ 2 ਅਪ੍ਰੈਲ ਨੂੰ ਸਵੇਰੇ 10 ਵਜੇ ਉਪਲਬਧ ਹੋਵੇਗਾ।
ਰਿਜ਼ਲਟ 99.84 ਫੀਸਦੀ ਰਿਹਾ ਤੇ ਇਸ ਵਾਰ ਫਿਰ ਤੋਂ ਕੁੜੀਆਂ ਨੇ ਬਾਜ਼ੀ ਮਾਰੀ,99.86 ਰਹੀ ਕੁੜੀਆਂ ਦੀ ਪਾਸ ਫੀਸਦੀ ਤੇ ਮੁੰਡਿਆਂ ਦੀ ਪਾਸ ਫੀਸਦੀ 99.81 ਫੀਸਦੀ ਰਹੀ,ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 5ਵੀਂ ਦਾ ਰਿਜ਼ਲਟ ਐਲਾਨ ਦਿੱਤਾ ਹੈ,ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਾਲ ਸਿਰਫ 15 ਦਿਨਾਂ ਵਿਚ ਇਹ ਨਤੀਜਾ ਐਲਾਨ ਦਿੱਤਾ ਹੈ।
ਪ੍ਰੀਖਿਆਵਾਂ 15 ਮਾਰਚ ਨੂੰ ਸੰਪੰਨ ਹੋਈਆਂ ਸਨ,15 ਦਿਨਾਂ ਦੇ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆਵਾਂ (Examinations) ਦਾ ਮੁਲਾਂਕਣ ਕਰਕੇ ਨਤੀਜੇ ਤਿਆਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ,ਪਠਾਨਕੋਟ ਜ਼ਿਲ੍ਹੇ ਵਿਚ 99.96 ਫੀਸਦੀ ਵਿਦਿਆਰਥੀ ਪਾਸ ਹੋਏ,ਦੂਜੇ ਪਾਸੇ ਮੋਹਾਲੀ (Mohali) ਵਿਚ 99.65 ਫੀਸਦੀ ਵਿਦਿਆਰਥੀ ਪਾਸ ਹੋਏ ਹਨ,ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਕਲਾਸ 5ਵੀਂ ਦੀ ਪ੍ਰੀਖਿਆ ਵਿਚ 587 ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ।