ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਲਈ ਵੱਡੀ ਖ਼ਬਰ,ਪੰਜਾਬ ‘ਚ ਅੱਜ ਤੋਂ ਮਹਿੰਗੀ ਮਿਲੇਗੀ ਸ਼ਰਾਬ
Chandigarh,01 April,2024,(Bol Punjab De):- ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ,ਪੰਜਾਬ ਵਿੱਚ ਅੱਜ ਤੋਂ ਸ਼ਰਾਬ ਮਹਿੰਗੀ ਮਿਲੇਗਾ,1 ਅਪ੍ਰੈਲ ਦਾ ਮਤਲਬ ਕਿ ਅੱਜ ਤੋਂ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ (Punjab Liquor Price) 15 ਫ਼ੀਸਦੀ ਮਹਿੰਗੀ ਸ਼ਰਾਬ ਖ਼ਰੀਦਣੀ ਪਵੇਗੀ,ਸ਼ਰਾਬ ਮਹਿੰਗੀ (Alcohol Is Expensive) ਹੋਂ ਬਾਰੇ ਪਤਾ ਲੱਗਣ ਕਰਕੇ ਕਈ ਸ਼ਰਾਬ ਪੀਣ ਵਾਲਿਆਂ ਨੇ 31 ਮਾਰਚ ਨੂੰ ਹੀ ਆਪਣਾ ਕੋਟਾ ਇਕੱਠਾ ਕਰ ਲਿਆ,ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ 31 ਮਾਰਚ ਨੂੰ ਸ਼ਰਾਬ ਦੀਆਂ ਕੀਮਤਾਂ ’ਚ ਕਰੀਬ 30 ਤੋਂ 40 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਸੀ।
ਅੱਜ ਵੀ ਠੇਕਿਆਂ ਉੱਤੇ ਸ਼ਰਾਬ ਦੇ ਸ਼ੌਕੀਨਾਂ (Punjab Liquor Price) ਦੀ ਭੀੜ ਸੀ ਪਰ ਓਨੀ ਨਹੀਂ ਜਿੰਨੀ ਕੱਲ੍ਹ ਠੇਕਿਆਂ ਦੇ ਟੁੱਟਣ ਵੇਲੇ ਹੁੰਦੀ ਸੀ,ਸ਼ਰਾਬ ਦੇ ਸ਼ੌਕੀਨ ਲੋਕ ਸਸਤੀ ਸ਼ਰਾਬ ਦੀ ਭਾਲ ’ਚ ਇਕ ਠੇਕੇ ਤੋਂ ਦੂਜੇ ਠੇਕੇ ਤੱਕ ਘੁੰਮਦੇ ਦੇਖੇ ਗਏ,ਮਾਰਚ ਵਿੱਚ ਹੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ (Punjab Liquor Price) ਇੱਕ ਬੋਤਲ ਦੇ ਰੇਟ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਸੀ,ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ (New Excise Policy) ਕਾਰਨ ਆਮਦਨ ਵਿੱਚ ਕਰੀਬ 43 ਫੀਸਦੀ ਵਾਧਾ ਹੋਇਆ ਹੈ,ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।