Punjab

ਚੰਡੀਗੜ੍ਹ ਫਾਰਮਾਸਿਊਟੀਕਲ ਕੰਪਨੀ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ,ਕਾਰਵਾਈ ਮਨੀ ਲਾਂਡਰਿੰਗ ਰੋਕੂ ਐਕਟ 2002 ਤਹਿਤ ਕੀਤੀ

Chandigarh,31 March,2024,(Bol Punjab De):- ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ (Chandigarh Based Pharmaceutical Company Parabolic Drugs) ਵਿਰੁੱਧ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਸ ਦੀਆਂ 24 ਅਚੱਲ ਜਾਇਦਾਦਾਂ ਤੋਂ ਇਲਾਵਾ ਨਕਦੀ, ਲਗਜ਼ਰੀ ਕਾਰਾਂ, ਮਿਊਚਲ ਫੰਡ, FDR, ਬੈਂਕ ਬੈਲੇਂਸ ਜ਼ਬਤ ਕਰ ਲਿਆ ਹੈ,ਇਸ ਦੀ ਕੁੱਲ ਕੀਮਤ 82.12 ਕਰੋੜ ਰੁਪਏ ਦੱਸੀ ਜਾ ਰਹੀ ਹੈ,ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਐਕਟ 2002 ਤਹਿਤ ਕੀਤੀ ਹੈ।

ਇਹ ਸਾਰੀ ਜਾਇਦਾਦ ਬੈਂਕ ਧੋਖਾਧੜੀ ਰਾਹੀਂ ਕਮਾਏ ਪੈਸੇ ਨਾਲ ਕੀਤੀ ਗਈ ਹੈ,ਮੁਲਜ਼ਮਾਂ ਕੋਲ ਹਰਿਆਣਾ ਦੇ ਅੰਬਾਲਾ, ਸੋਨੀਪਤ ਤੋਂ ਲੈ ਕੇ ਦਿੱਲੀ ਅਤੇ ਗੁੜਗਾਉਂ ਤੱਕ ਦੀਆਂ ਜਾਇਦਾਦਾਂ ਹਨ,ਇਸ ਮਾਮਲੇ ਵਿੱਚ ਪਹਿਲਾਂ CBI ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਸ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ,ਇਹ ਸਾਰੀਆਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਕੰਪਨੀ ਦੇ ਮਾਲਕਾਂ ਪ੍ਰਣਬ ਗੁਪਤਾ, ਵਿਨੀਤ ਗੁਪਤਾ ਅਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਸੁਰਜੀਤ ਕੁਮਾਰ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਹਨ, CBI ਨੇ ਇਹ ਕੇਸ 2021 ਵਿੱਚ ਦਰਜ ਕੀਤਾ ਸੀ।

ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 2023 ਵਿੱਚ ਆਪਣੀ ਕਾਰਵਾਈ ਸ਼ੁਰੂ ਕੀਤੀ,ਕੰਪਨੀ ’ਤੇ 1626 ਕਰੋੜ ਰੁਪਏ ਦਾ ਬੈਂਕ ਲੋਨ ਲੈ ਕੇ ਧੋਖਾਧੜੀ ਕਰਨ ਦਾ ਦੋਸ਼ ਸੀ,ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਦੋਵੇਂ ਡਾਇਰੈਕਟਰਾਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਨਾਲ ਧੋਖਾਧੜੀ ਕਰਕੇ ਇਹ ਕਰਜ਼ਾ ਲਿਆ ਸੀ ਅਤੇ ਕਰਜ਼ੇ ਦੀ ਰਕਮ ਨੂੰ ਆਪਣੀ ਜਾਇਦਾਦ ਬਣਾਉਣ ਲਈ ਡਾਇਵਰਟ ਕੀਤਾ ਸੀ,ਬਾਂਸਲ ਨੇ ਆਪਣੀ ਚਾਰਟਰਡ ਅਕਾਊਂਟੈਂਸੀ ਫਰਮ (Chartered Accountancy Firm) ਐਸ ਕੇ ਬਾਂਸਲ ਐਂਡ ਕੰਪਨੀ (SK Bansal & Co) ਰਾਹੀਂ ਪੈਰਾਬੋਲਿਕ ਡਰੱਗਜ਼ ਲਿਮਟਿਡ ਨੂੰ ਝੂਠੇ ਸਰਟੀਫਿਕੇਟ ਜਾਰੀ ਕੀਤੇ ਹਨ।

Related Articles

Leave a Reply

Your email address will not be published. Required fields are marked *

Back to top button