New Delhi,21 March,2024,(Bol Punjab De):- ਦਿੱਲੀ ਸ਼ਰਾਬ ਘੁਟਾਲੇ (Delhi Liquor Scam) ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੂੰ ਦਿੱਲੀ ਹਾਈਕੋਰਟ (Delhi High Court) ਤੋਂ ਝਟਕਾ ਲੱਗਾ ਹੈ,ਸੀਐਮ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਰਾਹਤ ਨਹੀਂ ਮਿਲੀ ਹੈ,ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਦੰਡਕਾਰੀ ਕਾਰਵਾਈ ਤੋਂ ਕੋਈ ਅੰਤਰਿਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿਤਾ,ਹਾਲਾਂਕਿ, ਅਦਾਲਤ ਨੇ ਇਸ ਨਵੀਂ ਅੰਤਰਿਮ ਪਟੀਸ਼ਨ ‘ਤੇ ਈਡੀ (ED) ਤੋਂ ਜਵਾਬ ਮੰਗਿਆ ਅਤੇ ਮਾਮਲੇ ਨੂੰ 22 ਅਪ੍ਰੈਲ, 2024 ਲਈ ਸੂਚੀਬੱਧ ਕੀਤਾ,ਦਿੱਲੀ ਸ਼ਰਾਬ ਘੁਟਾਲੇ ਵਿਚ ਈਡੀ ਵੱਲੋਂ ਜਾਰੀ 9ਵੇਂ ਸੰਮਨ ਵਿੱਚ ਵੀ ਸੀਐਮ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ,ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ ਇਸ ਸੰਮਨ ‘ਤੇ ਸਵਾਲ ਉਠਾਉਂਦੇ ਹੋਏ।
ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ,ਇਸ ਪਟੀਸ਼ਨ ‘ਤੇ ਅੱਜ ਹਾਈ ਕੋਰਟ ‘ਚ ਸੁਣਵਾਈ ਹੋਈ,ਮਾਮਲੇ ਦੀ ਸੁਣਵਾਈ ਕਰ ਰਹੇ ਜੱਜਾਂ ਨੇ ਈਡੀ ਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਸਬੂਤ ਦਿਖਾਉਣ ਲਈ ਕਿਹਾ ਹੈ,ਅਦਾਲਤ ਦੇ ਜੱਜਾਂ ਨੇ ਚੈਂਬਰ ਵਿੱਚ ਈਡੀ (ED) ਤੋਂ ਫਾਈਲਾਂ ਮੰਗਵਾਈਆਂ,ਅਦਾਲਤ ਨੇ ਈਡੀ (ED) ਨੂੰ ਇਹ ਵੀ ਪੁੱਛਿਆ ਕਿ ਜਦੋਂ ਉਹ ਸੰਮਨ ‘ਤੇ ਪੇਸ਼ ਨਹੀਂ ਹੋਏ ਤਾਂ ਤੁਸੀਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਦਿੱਲੀ ਹਾਈਕੋਰਟ ਨੇ ਈਡੀ (ED) ਨੂੰ ਪੁੱਛਿਆ-ਤੁਹਾਨੂੰ ਸੀਐਮ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਕੌਣ ਰੋਕ ਰਿਹਾ ਸੀ,ਜਦੋਂ ਤੁਸੀਂ ਸੰਮਨ ਜਾਰੀ ਕਰ ਰਹੇ ਸੀ ਅਤੇ ਉਹ ਪੇਸ਼ ਨਹੀਂ ਹੋ ਰਹੇ ਸਨ,ਤੁਹਾਨੂੰ ਅਜਿਹੀ ਸਥਿਤੀ ਵਿੱਚ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ।