Tech

ਯੂਟਿਊਬ ਹੁਣ ਉਨ੍ਹਾਂ ਵੀਡੀਓ ਨੂੰ ਲੇਬਲ ਕਰਨ ਦੀ ਮੰਗ ਕਰ ਰਿਹਾ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਏ ਗਏ ਹਨ

Bol Punjab De:- ਯੂਟਿਊਬ (YouTube) ਹੁਣ ਉਨ੍ਹਾਂ ਵੀਡੀਓ ਨੂੰ ਲੇਬਲ ਕਰਨ ਦੀ ਮੰਗ ਕਰ ਰਿਹਾ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਦੀ ਮਦਦ ਨਾਲ ਬਣਾਏ ਗਏ ਹਨ,ਇਹ ਲੇਬਲ ਇਸ ਲਈ ਜ਼ਰੂਰੀ ਹੈ ਕਿਉਂਕਿ ਕਈ ਵਾਰ ਏਆਈ ਦੀ ਮਦਦ ਨਾਲ ਬਣਾਏ ਗਏ ਵੀਡੀਓ ਅਸਲੀ ਦਿਖਦੇ ਹਨ, ਜਿਸ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ,ਯੂਟਿਊਬ (YouTube) ਚਾਹੁੰਦਾ ਹੈ ਕਿ ਤੁਸੀਂ ਇਹ ਸਾਫ-ਸਾਫ ਦੇਖ ਸਕੋ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਅਸਲੀ ਹਨ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਦੀ ਮਦਦ ਨਾਲ ਬਣਾਇਆ ਗਿਆ ਹੈ,ਇਸ ਲਈ ਉਹ ਵੀਡੀਓ ਬਣਾਉਣ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਉਹ ਖੁਦ ਹੀ ਆਪਣੇ ਵੀਡੀਓ ਨੂੰ ਲੇਬਲ ਕਰੇ।

ਯੂਟਿਊਬ (YouTube) ਨੇ ਇਸ ਹਫਤੇ ਨਵਾਂ ਟੂਲ ਲਾਂਚ ਕੀਤਾ ਹੈ,ਹੁਣ ਵੀਡੀਓ ਬਣਾਉਣ ਵਾਲਿਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਜੋ ਵੀਡੀਓ ਦਿਖਾ ਰਹੇ ਹਨ ਉਹ ਅਸਲੀ ਹਨ ਜਾਂ ਕੰਪਿਊਟਰ ਪ੍ਰੋਗਰਾਮ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਦੀ ਮਦਦ ਨਾਲ ਬਣਾਏ ਗਏ ਹਨ,ਇਹ ਲੇਬਲ ਸਿਰਫ ਲੰਬੇ ਵੀਡੀਓ ਲਈ ਨਹੀਂ ਸਗੋਂ ਛੋਟੇ ਸ਼ਾਰਟਸ (Shorts) ਲਈ ਵੀ ਜ਼ਰੂਰੀ ਹੋਣਗੇ,ਹਾਲਾਂਕਿ ਜੇਕਰ ਵੀਡੀਓ ਵਿਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ,ਜਿਵੇਂ ਫਿਲਟਰ ਲਗਾਉਣਾ ਜਾਂ ਬੈਕਗਰਾਊਂਡ ਬਲਰ ਕਰਨਾ ਤਾਂ ਉਨ੍ਹਾਂ ਲਈ ਵੱਖ ਤੋਂ ਲੇਬਲ ਲਗਾਉਣ ਦੀ ਲੋੜ ਨਹੀਂ ਹੋਵੇਗੀ।

ਵੱਡੇ ਆਨਲਾਈਨ ਪਲੇਟਫਾਰਮ (Meta, YouTube, Google) ਹੁਣ ਪ੍ਰੇਸ਼ਾਨ ਹਨ ਕਿਉਂਕਿ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਦੀ ਮਦਦ ਨਾਲ ਗਲਤ ਖਬਰਾਂ ਤੇ ਫੇਕ ਨਿਊਜ਼ ਫੈਲਾ ਸਕਦੇ ਹਨ,ਸਰਕਾਰ ਦਾ ਕਹਿਣਾ ਸਾਫ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਖੁਦ ਹੀ ਅੱਗੇ ਵਧ ਕੇ ਅਜਿਹੀਆਂ ਚੀਜ਼ਾਂ ਨੂੰ ਰੋਕਣ ਦਾ ਤਰੀਕਾ ਲੱਭਣਾ ਹੋਵੇਗਾ,ਭਾਰਤ ਤੇ ਅਮਰੀਕਾ ਵਿਚ ਇਸ ਸਾਲ ਚੋਣਾਂ ਹਨ ਤੇ ਕੰਟੈਂਟ ਕਾਰਨ ਏਆਈ ਟਾਰਗੈੱਟ ‘ਤੇ ਹੈ,ਅਜਿਹੇ ਵਿਚ ਯੂਟਿਊਬ (YouTube) ਨੂੰ ਚੈੱਕ ਕਰਨਾ ਹੋਵੇਗਾ ਜੋ ਏਆਈ ਜਨਰੇਟੇਡ ਵੀਡੀਓ ਪੋਸਟ (AI Generated Video Post) ਹੋਇਆ ਹੈ, ਉਸ ਵਿਚ ਲੇਬ ਲੱਗਾ ਹੈ ਜਾਂ ਨਹੀਂ,ਯੂਟਿਊਬ (YouTube) ‘ਤੇ ਮੌਜੂਦ ਕੰਟੈਂਟ ਨਾਲ ਜੁੜੀਆਂ ਕੁਝ ਹੋਰ ਪ੍ਰੇਸ਼ਾਨੀਆਂ ਵੀ ਹਨ ਜਿਨ੍ਹਾਂ ਨੂੰ ਮੈਨੇਜ ਕਰਨਾ ਮੁਸ਼ਕਲ ਹੈ ਪਰ ਉਮੀਦ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਦੇ ਜ਼ਮਾਨੇ ਵਿਚ ਇਹ ਬੇਹਤਰ ਤਰੀਕੇ ਨਾਲ ਮੈਨੇਜ ਕੀਤੀ ਜਾ ਸਕਣਗੀਆਂ।

Related Articles

Leave a Reply

Your email address will not be published. Required fields are marked *

Back to top button