Punjab

ਭਾਖੜਾ ਦੇ ਪਿੰਡ ਨੇਹਲਾ ਦੇ ਕੋਲ ਸਥਿਤ ਝੀਲ ਵਿੱਚ ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਐਸ.ਵੀ.ਜੇ.ਐਨ ਕੰਪਨੀ ਦੀ ਅਗਵਾਈ ਵਿੱਚ ਹਾਈਟੈਕ ਕੰਪਨੀ ਵੱਲੋਂ ਸਥਾਪਿਤ ਕੀਤੇ

Nangal,19 March,2024(Bol Punjab De):- ਭਾਖੜਾ ਦੇ ਪਿੰਡ ਨੇਹਲਾ ਦੇ ਕੋਲ ਸਥਿਤ ਝੀਲ ਵਿੱਚ ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਐਸ.ਵੀ.ਜੇ.ਐਨ ਕੰਪਨੀ (SVJN Co) ਦੀ ਅਗਵਾਈ ਵਿੱਚ ਹਾਈਟੈਕ ਕੰਪਨੀ (Hitech Company) ਵੱਲੋਂ ਸਥਾਪਿਤ ਕੀਤੇ ਜਾ ਰਹੇ ਫਲੋਟਿੰਗ ਸੋਲਰ ਪ੍ਰੋਜੈਕਟ (Floating Solar Project) ਦਾ ਭੂਮੀ ਪੂਜਨ ਕੀਤਾ ਗਿਆ,ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ,ਜਦੋਂ ਇਹ ਪ੍ਰੋਜੈਕਟ ਬਣੇਗਾ ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ,ਇਸ ਪ੍ਰੋਜੈਕਟ ਦੇ ਪੂਰਾ ਤਰ੍ਹਾਂ ਕਾਰਜਸ਼ੀਲ ਹੋਣ ਨਾਲ ,ਜਦੋਂ ਫਲੋਟਿੰਗ ਝੀਲ (Floating Lake) ਵਿੱਚ ਫਲੋਟਿੰਗ ਸੋਲਰ ਪੈਨਲ ਲਾਂਚ (Floating Solar Panel Launch) ਕੀਤਾ ਗਿਆ ਤਾਂ ਮੌਕੇ ‘ਤੇ ਮੌਜੂਦ ਸਾਰੇ ਲੋਕਾਂ ਵੱਲੋਂ ਗੁਬਾਰੇ ਛੱਡ ਕੇ ਅਤੇ ਤਾੜੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪੂਰਾ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ,ਇਸ ਪ੍ਰੋਜੈਕਟ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ 25 ਸਾਲਾਂ ਲਈ ਲਗਭਗ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਲਾਭ ਹੋਵੇਗਾ,ਇਸ ਮੌਕੇ ਜਿੱਥੇ ਕੰਪਨੀ ਦੇ ਅਧਿਕਾਰੀ ਹਾਜ਼ਰ ਸਨ,ਉੱਥੇ ਹੀ ਬੀ.ਬੀ.ਐਮ.ਬੀ. (BBMB) ਦੇ ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਅਤੇ ਚੀਫ਼ ਇੰਜੀਨੀਅਰ ਜਨਰੇਸ਼ਨ ਜਗਜੀਤ ਸਿੰਘ ਵੀ ਹਾਜ਼ਰ ਸਨ,ਐਸ.ਵੀ.ਜੇ.ਐਨ ਗ੍ਰੀਨ ਐਨਰਜੀ (SVJN Green Energy) ਨੂੰ ਇਸ ਪ੍ਰੋਜੈਕਟ ਨੂੰ ਬਣਾਉਣ ਦਾ ਕੰਮ ਮਿਲਿਆ ਹੈ,ਜਿਸ ਦੀ ਉਸਾਰੀ ਦਾ ਕੰਮ ਲਗਭਗ ਮਈ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ,ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਨੇ ਕਿਹਾ ਕਿ ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ,ਜਦੋਂ ਇਹ ਪ੍ਰੋਜੈਕਟ ਬਣੇਗਾ ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ,ਇਸ ਪ੍ਰੋਜੈਕਟ ਦਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ ਫਾਇਦਾ ਹੋਣ ਵਾਲਾ ਹੈ ਅਤੇ ਇਹਨਾਂ ਰਾਜਾਂ ਨੂੰ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੇ ਆਧਾਰ ‘ਤੇ ਅਗਲੇ 25 ਸਾਲਾਂ ਲਈ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਜੋ ਕਿ ਬਹੁਤ ਹੀ ਘੱਟ ਲਾਗਤ ਹੈ,ਇਸ ਪ੍ਰੋਜੈਕਟ ਦੇ ਬਣਨ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੋਵੇਗੀ ਸਗੋਂ ਗ੍ਰੀਨ ਐਨਰਜੀ (Green Energy) ਹੋਣ ਕਾਰਨ ਵਾਤਾਵਰਨ ਨੂੰ ਵੀ ਫਾਇਦਾ ਹੋਵੇਗਾ ਅਤੇ ਇਹ ਨਵੀਨਤਮ ਤਕਨਾਲੋਜੀ ਹੈ।

 

Related Articles

Leave a Reply

Your email address will not be published. Required fields are marked *

Back to top button