ਪੁਲਿਸ ਨੇ ਲੁਧਿਆਣਾ-ਅੰਮ੍ਰਿਤਸਰ ਹਾਈਵੇ ‘ਤੇ ਯੂਟਿਊਬ ਬਲੌਗਰ ਭਾਨਾ ਸਿੱਧੂ ਨੂੰ ਹਿਰਾਸਤ ‘ਚ ਲਿਆ
Ludhiana,17 March,2024,(Bol Punjab De):- ਪੁਲਿਸ ਨੇ ਲੁਧਿਆਣਾ-ਅੰਮ੍ਰਿਤਸਰ ਹਾਈਵੇ ‘ਤੇ ਫਿਲਮੀ ਸਟਾਈਲ ‘ਚ ਯੂਟਿਊਬ ਬਲੌਗਰ ਭਾਨਾ ਸਿੱਧੂ (YouTube Blogger Bhana Sidhu) ਨੂੰ ਹਿਰਾਸਤ ‘ਚ ਲਿਆ ਹੈ,ਭਾਨਾ ਸਿੱਧੂ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ,ਇਸ ਦੌਰਾਨ ਉਸ ਦੇ ਲੁਧਿਆਣਾ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਤਿੰਨ ਪੁਲਿਸ ਗੱਡੀਆਂ ਨੇ ਜਾਲ ਵਿਛਾ ਕੇ ਭਾਨਾ ਸਿੱਧੂ ਦੀ ਕਾਰ ਨੂੰ ਕਿਸੇ ਤਰ੍ਹਾਂ ਰੋਕ ਲਿਆ ਅਤੇ ਫਿਰ ਸਕਾਰਪੀਓ ਕਾਰ (Scorpio Car) ਦੀ ਅਗਲੀ ਸੀਟ ’ਤੇ ਬੈਠੇ ਭਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ।
ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਭਾਨਾ ਸਿੱਧੂ ਨੂੰ ਕਿਸੇ ਥਾਣੇ ਲਿਜਾਇਆ ਗਿਆ ਹੈ,ਜਾਂ ਨਹੀਂ,ਭਾਨਾ ਸਿੱਧੂ ਨੂੰ ਕੁਝ ਦਿਨ ਪਹਿਲਾਂ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ,ਜਦਕਿ ਉਸ ਨੂੰ ਮੁੜ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ,ਸਿੱਧੂ ਆਪਣੀ ਸਕਾਰਪੀਓ ਕਾਰ (Scorpio Car) ਵਿੱਚ ਅੰਮ੍ਰਿਤਸਰ ਜਾ ਰਹੇ ਸਨ।
ਭਾਨਾ ਸਿੱਧੂ (Bhana Sidhu) ਦੀ ਗ੍ਰਿਫਤਾਰੀ ਦੀ ਵੀਡੀਓ ਉਸਦੇ ਦੋਸਤ ਨੇ ਬਣਾਈ ਸੀ,ਉਕਤ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਟੀਮ (Police Team) ਨੇ ਭਾਨਾ ਸਿੱਧੂ (Scorpio Car) ਨੂੰ ਚੱਲਦੀ ਕਾਰ ‘ਚੋਂ ਹੇਠਾਂ ਉਤਾਰ ਕੇ ਪੁਲਿਸ ਵਿਭਾਗ ਦੀ ਸਕਾਰਪੀਓ ਕਾਰ ‘ਚ ਬਿਠਾ ਦਿੱਤਾ।
ਇਸ ਘਟਨਾ ਤੋਂ ਬਾਅਦ ਭਾਨਾ ਸਿੱਧੂ ਦੇ ਦੋਸਤਾਂ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਕਰ ਦਿੱਤੀ ਹੈ,ਕਾਰ ਵਿੱਚ ਬੈਠੇ ਭਾਨਾ ਸਿੱਧੂ ਦੇ ਦੋਸਤਾਂ ਨੇ ਭਾਨਾ ਸਿੱਧੂ (Bhana Sidhu) ਨੂੰ ਪੁਲਿਸ ਵੱਲੋਂ ਸਕਾਰਪੀਓ ਕਾਰ ਵਿੱਚ ਬਿਠਾਏ ਜਾਣ ਦੀ ਵੀਡੀਓ ਬਣਾ ਲਈ ਅਤੇ ਕਿਹਾ ਕਿ ਪਤਾ ਨਹੀਂ ਕਿਹੜੇ ਜ਼ਿਲ੍ਹੇ ਦੀ ਪੁਲਿਸ ਨੇ ਭਾਨਾ ਨੂੰ ਹਿਰਾਸਤ ਵਿੱਚ ਲਿਆ ਹੈ,ਨਾ ਹੀ ਉਸ ਦਾ ਕੋਈ ਕਾਰਨ ਦੱਸਿਆ ਗਿਆ ਹੈ।