New Delhi,08 March,2024,(Bol Punjab De):- ਆਮ ਆਦਮੀ ਪਾਰਟੀ (Aam Aadmi Party) ਨੇ ਅੱਜ ਤੋਂ ਲੋਕ ਸਭਾ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਦਿੱਲੀ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ,ਆਮ ਆਦਮੀ ਪਾਰਟੀ ਛੇ ਰਾਜਾਂ ਵਿੱਚ ਚੋਣ ਲੜੇਗੀ,ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਦਿੱਤਾ ਨਾਅਰਾ- ‘ਸੰਸਦ ‘ਚ ਵੀ ਕੇਜਰੀਵਾਲ ਤਾਂ ਦਿੱਲੀ ਰਹੇਗੀ ਹੋਰ ਖੁਸ਼ਹਾਲ’ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਵਾਸੀਆਂ ਤੋਂ ਅਸ਼ੀਰਵਾਦ ਮੰਗਿਆ।
ਉਨ੍ਹਾਂ ਭਾਜਪਾ ‘ਤੇ ਤਿੱਖਾ ਹਮਲਾ ਕੀਤਾ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਦੇ ਹਰ ਪਰਿਵਾਰ ਦਾ ਪੁੱਤਰ ਹਾਂ,ਮੈਂ ਦਿੱਲੀ ਲਈ ਇਕੱਲਾ ਲੜ ਰਿਹਾ ਹਾਂ,ਜੇਕਰ ਆਮ ਆਦਮੀ ਪਾਰਟੀ ਦੇ ਸੱਤ ਸੰਸਦ ਮੈਂਬਰ ਹੋਣਗੇ ਤਾਂ ਉਹ ਦਿੱਲੀ ਲਈ ਲੜਨਗੇ, ਮੈਨੂੰ ਦਿੱਲੀ ਦੀ ਲੋੜ ਹੈ ਤੇ ਦਿੱਲੀ ਨੂੰ ਮੇਰੀ ਲੋੜ ਹੈ। ਅਸੀਂ ਨੌਂ ਸਾਲਾਂ ਵਿੱਚ ਦਿੱਲੀ ਵਿੱਚ 30 ਫਲਾਈਓਵਰ ਬਣਾਏ, ਬਿਜਲੀ ਮੁਫਤ ਕੀਤੀ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਐਲਜੀ ਦਿੱਲੀ ਦੇ ਲੋਕਾਂ ਨੂੰ ਨਫ਼ਰਤ ਕਰਦੇ ਹਨ,ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁਹੱਲਾ ਕਲੀਨਿਕ ਢਾਹ ਦਿਤੇ ਗਏ ਹਨ,ਦਿੱਲੀ ਵਿੱਚ ਸਕੀਮਾਂ ਨੂੰ ਰੋਕਿਆ ਜਾ ਰਿਹਾ ਹੈ,ਉਨ੍ਹਾਂ ਨੇ ਯੋਗਾ ਸਕੀਮ ਵੀ ਬੰਦ ਕਰਵਾ ਦਿਤੀ,ਲੈਫਟੀਨੈਂਟ ਗਵਰਨਰ ਨੇ ਫਰਿਸ਼ਤੇ ਸਕੀਮ ਬੰਦ ਕੀਤੀ,ਇਹ ਲੋਕ ਨਾ ਤਾਂ ਆਪ ਕੁਝ ਕਰਨਗੇ ਅਤੇ ਨਾ ਹੀ ਸਾਨੂੰ ਕਰਨ ਦੇਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ ਹੈ,ਦਿੱਲੀ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਵਿਚ ‘ਆਪ’ ਨੂੰ ਸ਼ਾਨਦਾਰ ਜਿੱਤ ਦੇ ਕੇ ਉਸ ਵਿਚ ਅਥਾਹ ਪਿਆਰ ਅਤੇ ਵਿਸ਼ਵਾਸ ਦਿਖਾਇਆ ਹੈ,ਅਸੀਂ ਕੰਮ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੇ ਹਾਂ,ਨਫ਼ਰਤ ਦੀ ਰਾਜਨੀਤੀ ਵਿਚ ਨਹੀਂ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਦਿਨ ਰਾਤ ਕੰਮ ਕਰਦੇ ਹਨ, ਹਾਲਾਂਕਿ, ਕੇਂਦਰ ਸਰਕਾਰ ਦਿੱਲੀ ਜਲ ਬੋਰਡ ਵਰਗੇ ਸਾਰੇ ਮਹੱਤਵਪੂਰਨ ਕੰਮਾਂ ਨੂੰ ਰੋਕ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਦਿੱਲੀ ਨਾਲ ਬੇਇਨਸਾਫ਼ੀ ਕਰ ਰਿਹਾ ਹੈ,ਉਨ੍ਹਾਂ ਨੇ ਜਲ ਬੋਰਡ ਨੂੰ ਬਰਬਾਦ ਕਰ ਦਿਤਾ,ਦਿੱਲੀ ਵਿੱਚ ਹਰ ਯੋਜਨਾ ਨੂੰ ਰੋਕਿਆ ਜਾ ਰਿਹਾ ਹੈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਤੁਹਾਡੀ ਲੜਾਈ ਇਕੱਲੇ ਲੜ ਰਹੇ ਹਨ,ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤੁਹਾਡੇ ਕੰਮ ਨੂੰ ਰੋਕਣ, ਤੁਹਾਨੂੰ ਪਰੇਸ਼ਾਨ ਕਰਨ ਅਤੇ ਤੁਹਾਡੇ ਵਿਕਾਸ ਨੂੰ ਰੋਕਣ ਵਾਲਿਆਂ ਦੀ ਪਛਾਣ ਕਰੋ ਅਤੇ ਉਨ੍ਹਾਂ ਦੇ ਗਲਤ ਕੰਮਾਂ ਦੀ ਸਜ਼ਾ ਦਿਓ।