ਕਿਸਾਨ ਅੰਦੋਲਨ 2 ਨੂੰ ਮਿਲਿਆ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਸਮਰਥਨ
Rohtak,06 March,2024,(Bol Punjab De):- ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ 13 ਫਰਵਰੀ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ (Peasant Movement) 2 ਦਾ ਅੱਜ 23ਵਾਂ ਦਿਨ ਹੈ,ਇਸ ਦੌਰਾਨ ਹਰਿਆਣਾ ਦੇ ਰੋਹਤਕ ਵਿਚ ਅੱਜ ਇਕ ਸਰਬ ਖ਼ਾਪ ਪੰਚਾਇਤ ਹੋਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਸ਼ੋਕ ਬੁਲਾਰਾ ਨੇ ਦਸਿਆ ਕਿ ਸਰਬ ਖਾਪ ਪੰਚਾਇਤ (Sarb Khap Panchayat) ਨੇ ਕਿਸਾਨ ਅੰਦੋਲਨ 2 ਦਾ ਸੰਪੂਰਨ ਸਮਰਥਨ ਕਰਨ ਦਾ ਫੈਸਲਾ ਲਿਆ ਹੈ ਅਤੇ ਪੰਚਾਇਤ ਨੇ ਸਰਕਾਰ ਨੂੰ ਮੰਗਾਂ ਮੰਨਣ ਸਬੰਧੀ ਚਿਤਾਵਨੀ ਵੀ ਦਿਤੀ ਹੈ,ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਘੁੰਮਣ, ਅਮਰਜੀਤ ਰਾੜਾ,ਸਤਨਾਮ ਸਿੰਘ ਬਾਗਰੀਆਂ ਅਤੇ ਐਡਵੋਕੇਟ ਅਸ਼ੋਕ ਬੁਲਾਰਾ ਨੇ ਜਾਣਕਾਰੀ ਦਿਤੀ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਹਾੜੇ ’ਤੇ ਪੂਰੇ ਦੇਸ਼ ਭਰ ਤੋਂ ਭਾਰੀ ਸੰਖਿਆ ਵਿਚ ਬੀਬੀਆਂ ਦਾ ਜੱਥਾ ਸ਼ੰਭੂ ਅਤੇ ਖਨੌਰੀ ਮੋਰਚੇ (Shambhu And Khanuri Fronts) ਉਤੇ ਪਹੁੰਚੇਗਾ,ਉਨ੍ਹਾਂ ਇਹ ਵੀ ਦਸਿਆ ਕਿ 6 ਮਾਰਚ ਨੂੰ ਜੋ ਮੋਰਚੇ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ, ਉਸ ਵਿਚ ਯੂਪੀ ਦੇ ਫਿਰੋਜ਼ਾਬਾਦ ਤੋਂ ਚੱਲ ਕੇ ਰੇਲ ਰਾਹੀ ਮੰਡਲ ਆਰਮੀ ਦਾ ਇਕ ਜਥਾ 3:30 ਵਜੇ ਜੰਤਰ ਮੰਤਰ ਪੁੱਜ ਚੁੱਕਾ ਹੈ,ਰਾਜਸਥਾਨ ਦੇ ਬਹਰਾਂ ਜ਼ਿਲ੍ਹੇ ਤੋਂ ਧਰਮਾਂ ਧਾਕੜ ਅਤੇ ਉਨ੍ਹਾਂ ਦੇ 50 ਸਾਥੀਆਂ ਨੂੰ ਰਾਜਸਥਾਨ ਵਿਚ ਭਾਜਪਾ ਦੀ ਰਾਜਸਥਾਨ ਪੁਲਿਸ ਨੇ ਕੱਲ ਰਾਤ ਹੀ ਡਿਟੇਨ ਕਰ ਲਿਆ ਸੀ ਅਤੇ ਹਾਲੇ ਤਕ ਵੀ ਉਹ ਪੁਲਿਸ ਹਿਰਾਸਤ ਵਿਚ ਹਨ,ਰਾਜਸਥਾਨ ਦੇ ਹੀ ਬੂੰਦੀ ਜ਼ਿਲ੍ਹੇ ਵਿਚੋਂ ਕਿਸਾਨਾਂ ਦਾ ਜਥਾ, ਜੋ ਕਿ ਰੇਲ ਰਾਹੀਂ ਦਿੱਲੀ ਜਾ ਰਿਹਾ ਸੀ,ਨੂੰ ਸਵਾਈ ਮਾਧੋਪੁਰ ਵਿਚ ਭਾਜਪਾ ਦੀ ਰਾਜਸਥਾਨ ਪੁਲਿਸ ਨੇ ਡਿਟੇਨ ਕਰ ਲਿਆ, ਰਾਜਸਥਾਨ ਦੇ ਹੀ ਦੌਸਾ ਜ਼ਿਲ੍ਹੇ ਵਿਚੋਂ 3:30 ਵਜੇ ਕਿਸਾਨਾਂ ਦਾ ਇਕ ਜੱਥਾ ਦਿੱਲੀ ਲਈ ਰਵਾਨਾ ਹੋਇਆ ਹੈ