New Delhi,02 March,2024,(Bol Punjab De):- ਨਵੀਂ ਦਿੱਲੀ ਅਤੇ ਓਟਾਵਾ ਵਿਚਾਲੇ ਦੁਵੱਲੇ ਤਣਾਅ ਦਾ ਅਸਰ ਇਮੀਗ੍ਰੇਸ਼ਨ (Immigration) ‘ਤੇ ਦੇਖਿਆ ਜਾ ਰਿਹਾ ਹੈ,ਦਸੰਬਰ 2023 ਵਿਚ ਕੈਨੇਡਾ ਵਿਚ ਸਥਾਈ ਨਿਵਾਸ ਲਈ ਭਾਰਤੀਆਂ ਵਲੋਂ ਅਰਜ਼ੀਆਂ ਦੀ ਗਿਣਤੀ ਵਿਚ 2022 ਦੇ ਮੁਕਾਬਲੇ 62% ਤੋਂ ਵੱਧ ਦੀ ਕਮੀ ਆਈ ਹੈ,2023 ਦੀ ਆਖਰੀ ਤਿਮਾਹੀ ਦੌਰਾਨ,ਭਾਰਤੀ ਨਾਗਰਿਕਾਂ ਦੀਆਂ ਅਰਜ਼ੀਆਂ ਵਿਚ ਗਿਰਾਵਟ ਸਪੱਸ਼ਟ ਸੀ,ਜੋ ਕਿ 35,735 ਤੋਂ ਘਟ ਕੇ 19,579 ਹੋ ਗਈ,ਇਸ ਗਿਰਾਵਟ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ,ਭਾਰਤ ਤੋਂ ਵੱਡੀ ਗਿਣਤੀ ਨੌਜਵਾਨ ਨੌਕਰੀ ਅਤੇ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ,ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) (Permanent Residency (PR)) ਲਈ ਅਰਜ਼ੀਆਂ ‘ਚ ਗਿਰਾਵਟ ਦਾ ਕਾਰਨ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤੇ ਹਨ,ਇਸ ਤੋਂ ਇਲਾਵਾ, 2022 ਵਿਚ ਕੈਨੇਡਾ ਸਰਕਾਰ (Government of Canada) ਨੇ ਘੋਸ਼ਣਾ ਕੀਤੀ ਕਿ ਉਹ ਅਪਣੀ ਸਥਾਈ ਨਿਵਾਸ ਮਿਆਦ ਨੂੰ ਨਹੀਂ ਵਧਾਏਗੀ।
With Product You Purchase
Subscribe to our mailing list to get the new updates!
Lorem ipsum dolor sit amet, consectetur.
Related Articles
Check Also
Close
-
ਗੁਜਰਾਤ ‘ਚ ਭਾਰੀ ਮੀਂਹ ਦੀ ਨੇ ਮਚਾਈ ਤਬਾਹੀAugust 28, 2024