ਏਅਰ ਇੰਡੀਆ ‘ਤੇ 30 ਲੱਖ ਦਾ ਜੁਰਮਾਨਾ
New Mumbai,29 Feb,2024,(Bol Punjab De):- ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (Chhatrapati Shivaji Maharaj International Airport) ਦੇ ਟਰਮੀਨਲ ‘ਤੇ ਇਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ,ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਇਸ ਮਾਮਲੇ ‘ਚ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ,ਬਜ਼ੁਰਗ ਵਿਅਕਤੀ ਨੇ ਵ੍ਹੀਲਚੇਅਰ ਦੀ ਮੰਗ ਕੀਤੀ ਸੀ, ਜੋ ਏਅਰ ਇੰਡੀਆ ਨੇ ਪੂਰੀ ਨਹੀਂ ਕੀਤੀ,ਪੈਦਲ ਜਾਂਦੇ ਸਮੇਂ ਬਜ਼ੁਰਗ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਦੱਸ ਦਈਏ ਕਿ ਡੀਜੀਸੀਏ (DGCA) ਨੇ ਏਅਰ ਇੰਡੀਆ (Air India) ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ। ਇਸ ਦੇ ਜਵਾਬ ‘ਚ ਏਅਰਲਾਈਨ ਨੇ ਕਿਹਾ ਕਿ ਇਹ ਜੋੜਾ ਅਮਰੀਕਾ ਤੋਂ ਆਇਆ ਸੀ,ਦੋਵਾਂ ਪਤੀ-ਪਤਨੀ ਨੇ ਵ੍ਹੀਲ ਚੇਅਰ ਦੀ ਮੰਗ ਕੀਤੀ ਸੀ। ਉਸਦੀ ਪਤਨੀ ਵ੍ਹੀਲਚੇਅਰ ‘ਤੇ ਸੀ,ਉਹ ਆਪਣੀ ਪਤਨੀ ਨਾਲ ਇਮੀਗ੍ਰੇਸ਼ਨ ਕਲੀਅਰੈਂਸ (Immigration Clearance) ਦੀ ਪ੍ਰਕਿਰਿਆ ਪੂਰੀ ਕਰ ਰਿਹਾ ਸੀ,ਉਸ ਦਿਨ ਵੀਲ੍ਹ ਚੇਅਰਾਂ ਦੀ ਮੰਗ ਵੀ ਬਹੁਤ ਜ਼ਿਆਦਾ ਸੀ,ਇਸ ਕਾਰਨ ਅਸੀਂ ਉਨ੍ਹਾਂ ਨੂੰ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ ਤਾਂ ਜੋ ਅਸੀਂ ਹੋਰ ਵ੍ਹੀਲਚੇਅਰ ਦਾ ਪ੍ਰਬੰਧ ਕਰ ਸਕੀਏ,ਪਰ,ਉਹ ਆਪਣੀ ਪਤਨੀ ਨਾਲ ਪੈਦਲ ਤੁਰਨ ਲੱਗਿਆ।
ਕੁਝ ਦੇਰ ਤੁਰਨ ਤੋਂ ਬਾਅਦ ਬਜ਼ੁਰਗ ਹੇਠਾਂ ਡਿੱਗ ਪਿਆ,ਮੁੰਬਈ ਹਵਾਈ ਅੱਡੇ (Mumbai Airport) ‘ਤੇ ਡਾਕਟਰੀ ਸਹੂਲਤਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ,ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ,ਭਾਰਤੀ ਮੂਲ ਦੇ ਬਜ਼ੁਰਗ ਵਿਅਕਤੀ ਕੋਲ ਅਮਰੀਕੀ ਪਾਸਪੋਰਟ ਸੀ,ਉਹ ਆਪਣੀ ਪਤਨੀ ਨਾਲ ਏਅਰ ਇੰਡੀਆ (Air India) ਦੀ ਫਲਾਈਟ ਏਆਈ-116 ਦੀ ਇਕਾਨਮੀ ਕਲਾਸ ਵਿਚ ਆਇਆ ਸੀ,ਇਹ ਫਲਾਈਟ 11 ਫਰਵਰੀ ਨੂੰ ਨਿਊਯਾਰਕ ਤੋਂ ਰਵਾਨਾ ਹੋਈ ਸੀ ਅਤੇ 12 ਫਰਵਰੀ ਨੂੰ ਮੁੰਬਈ ਪਹੁੰਚੀ ਸੀ।
ਜੋੜੇ ਨੇ ਵ੍ਹੀਲਚੇਅਰ ਦੇ ਯਾਤਰੀਆਂ ਵਜੋਂ ਪਹਿਲਾਂ ਤੋਂ ਟਿਕਟਾਂ ਬੁੱਕ ਕੀਤੀਆਂ ਸਨ,ਹਾਲਾਂਕਿ ਮੁੰਬਈ ਏਅਰਪੋਰਟ ‘ਤੇ ਵ੍ਹੀਲਚੇਅਰ ਦੀ ਕਮੀ ਕਾਰਨ ਉਨ੍ਹਾਂ ਨੂੰ ਸਿਰਫ ਇਕ ਵ੍ਹੀਲਚੇਅਰ ਮਿਲੀ,ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ ਫਲਾਈਟ ਵਿਚ 32 ਵ੍ਹੀਲਚੇਅਰ ਸਵਾਰ ਸਨ, ਜਿਸ ਰਾਹੀਂ ਇਹ ਜੋੜਾ ਮੁੰਬਈ ਆਇਆ ਸੀ,ਹਾਲਾਂਕਿ ਇਸ ਉਡਾਣ ਲਈ ਹਵਾਈ ਅੱਡੇ ‘ਤੇ ਸਿਰਫ਼ 15 ਵ੍ਹੀਲਚੇਅਰਾਂ ਹੀ ਉਪਲਬਧ ਸਨ।