Politics

ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਦੇ ‘ਸੁੱਖ ਵਿਲਾਸ’ ਬਾਰੇ ਕੀਤੇ ਅਹਿਮ ਖ਼ੁਲਾਸੇ

Chandigarh,29 Feb,2024,(Bol Punjab De):- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਚਾਨਕ ਪ੍ਰੈਸ ਕਾਨਫਰੰਸ ਬੁਲਾਈ ਜਿਸ ਵਿਚ ਉਹਨਾਂ ਨੇ ਬਾਦਲ ਪਰਿਵਾਰ ਦੇ ਸੁੱਖ ਵਿਲਾਸ ਹੋਟਲ (Sukh Vilas Hotel) ਬਾਰੇ ਕਈ ਅਹਿਮ ਖੁਲਾਸੇ ਕੀਤੇ,ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ‘ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਹੋਟਲ ਸੁੱਖ ਵਿਲਾਸ ਜਿਸ ਦਾ ਅਸਲੀ ਨਾ ਮੈਟਰੋ ਈਕੋ ਗ੍ਰੀਨਜ਼ (Metro Eco Greens) ਹੈ,ਦੇ ਲਈ ਸਰਕਾਰੀ ਖਜ਼ਾਨੇ ਵਿਚ 108 ਕਰੋੜ ਦਾ ਰੁਪਏ ਘਪਲਾ ਕੀਤਾ,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਇਹ ਵੀ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ 2012 ਤੋਂ 2017 ਵਾਲੀ ਸਰਕਾਰ ਦੌਰਾਨ ਜੰਗਲਾਤ ਨਿਯਮਾਂ ਦੀ ਉਲੰਘਣਾ ਕਰਕੇ ਆਪ ਹੁਦਰੇ ਢੰਗ ਨਾਲ ਹੋਟਲ ਲਈ ਸੁਵਿਧਾਵਾਂ ਲਈਆਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੇ ਅਪਣੇ ਸੁੱਖ ਵਿਲਾਸ ਲਈ ਟੈਕਸ ਮਾਮਲੇ ਵਿਚ ਵਿਸੇਸ਼ ਛੋਟ ਲਈ,10 ਸਾਲਾਂ ਲਈ ਜੀਐਸਟੀ ਤੇ ਵੈਟ ਮੁਆਫ਼ ਕਰਵਾਇਆ,ਹੋਰ ਸਕੀਮਾਂ ਤਹਿਤ 108 ਕਰੋੜ ਰੁਪਏ ਟੈਕਸ ਮੁਆਫ਼ ਕਰਵਾਇਆ,ਹੋਟਲ ਦੀ ਲਗਜਰੀ ਤੇ ਸਲਾਨਾ ਫ਼ੀਸ ਵੀ ਮੁਆਫ਼ ਕਰਵਾਈ,ਇਸ ਦੇ ਨਾਲ ਹੀ ਪਿੰਡ ਪੱਲਣਪੁਰ ਵਿਚ 86 ਕਨਾਲ ਜ਼ਮੀਨ ਖਰੀਦੀ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਸੁੱਖ ਵਿਲਾਸ ਹੋਟਲ (Sukh Vilas Hotel) ਨੂੰ ਓਬਰਾਏ ਸੁੱਖ ਵਿਲਾਸ (Oberoi Sukh Vilas) ਦੇ ਨਾਮ ਹੇਠ ਚਲਾਇਆ ਜਾ ਰਿਹਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕਿਹਾ – 
– ਪਿੰਡ ਪੱਲਣਪੁਰ ਵਿਚ 86 ਕਨਾਲ ਜ਼ਮੀਨ ਖਰੀਦੀ
– ਸੁੱਖ ਵਿਲਾਸ ਦਾ ਅਸਲ ਨਾਮ ‘ਮੈਟਰੋ ਈਕੋ ਗ੍ਰੀਨ ਰਿਜ਼ੋਰਟ’
– ਉਬਰਾਏ ਸੁੱਖ ਵਿਲਾਸ ਦੇ ਨਾਮ ‘ਤੇ ਚੱਲ ਰਿਹਾ ਹੋਟਲ
– ਪੋਲਟਰੀ ਫਾਰਮ ਵਾਲੀ ਜਗ੍ਹਾ ‘ਤੇ ਬਣਾਇਆ ਸੁੱਖ ਵਿਲਾਸ
– ਸੁੱਖ ਵਿਲਾਸ ਹੋਟਲ ਵਿਚ ਇਕ ਰਾਤ ਦਾ ਖਰਚਾ 4-5 ਲੱਖ ਰੁਪਏ
– ਸੁਖਬੀਰ ਬਾਦਲ ਕੋਲ 1 ਲੱਖ 83 ਹਜ਼ਾਰ 225 ਸ਼ੇਅਰ
– 81 ਹਜ਼ਾਰ 500 ਸ਼ੇਅਰ ਹਰਸਿਮਰਤ ਬਾਦਲ ਕੋਲ
– 10 ਸਾਲ ਲਈ GST ਤੇ ਵੈਟ ਮੁਆਫ਼ ਕਰਵਾਈ
– ਹੋਟਲ ਦੀ ਲਗਜਰੀ ਤੇ ਸਲਾਨਾ ਫ਼ੀਸ ਵੀ ਮੁਆਫ਼
– 2009 ਵਿਚ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ
–  ਸੁੱਖ ਵਿਲਾਸ ਦੇ ਨਾਂਅ ‘ਤੇ ਕਰੀਬ 108 ਕਰੋੜ ਰੁਪਏ ਦਾ ਫ਼ਾਇਦਾ ਲਿਆ
– ਸਰਕਾਰ ਇਸ ਮਾਮਲੇ ਵਿਚ ਕਾਰਵਾਈ ਕਰੇਗੀ

Related Articles

Leave a Reply

Your email address will not be published. Required fields are marked *

Back to top button