’27 ਤੇ 28 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਹੋਵੇਗੀ ਵੱਡੀ ਬੈਠਕ’ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ
Chandigarh,25 Fab,2024,(Bol Punjab De):- ਭਲਕੇ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਟਰੈਕਟਰ ਮਾਰਚ ਕੱਢਿਆ ਜਾਵੇਗਾ,ਇਸੇ ਦਰਮਿਆਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦਾ ਬਿਆਨ ਸਾਹਮਣੇ ਆਇਆ ਹੈ,ਉਨ੍ਹਾਂ ਕਿਹਾ ਕਿ 27 ਤੇ 28 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਵੱਡੀ ਬੈਠਕ ਹੋਵੇਗੀ,ਉਸ ਮੀਟਿੰਗਾਂ ਵਿਚ ਪੂਰੇ ਦੇਸ਼ ਦੀ ਲੀਡਰਸ਼ਿਪ ਸੱਦੀ ਜਾਵੇਗੀ ਤੇ ਵਿਚਾਰ-ਚਰਚਾ ਕੀਤੀ ਜਾਵੇਗੀ,ਇਸ ਤੋਂ ਬਾਅਦ ਅਗਲੀ ਮੀਟਿੰਗ ਦਾ ਪ੍ਰੋਗਰਾਮ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਜਾਵੇਗਾ,ਉਨ੍ਹਾਂ ਕਿਹਾ ਕਿ ਪਿਛਲੇ ਕਿਸਾਨੀ ਅੰਦੋਲਨ ਵਿਚ ਮੰਗਾਂ ਜਦੋਂ ਕਿ ਮੰਨੀਆਂ ਜਾ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਲਾਗੂ ਕਰਵਾਉਣ ਵਾਸਤੇ ਇੰਨੀ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਹਨ ਤੇ ਮੋਰਚਾ ਲੱਗਾ ਹੈ ਤੇ ਜਦੋਂ ਮੋਰਚਾ ਲੱਗਾ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਮੰਗਾਂ ਮੰਨ ਲੈਂਦੇ ਤੇ ਇਸ ਨੂੰ ਲਾਗੂ ਕਰ ਦਿੰਦੀ ਪਰ ਅਜਿਹਾ ਨਹੀਂ ਹੋਇਆ,ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਜਿਸ ਕਾਰਨ ਕਿਸਾਨਾਂ ਨੂੰ ਫਿਰ ਤੋਂ ਅੰਦੋਲਨ ਕਰਨਾ ਪਿਆ।