ਬ੍ਰਿਟੇਨ ਦੇ ਸਕੂਲਾਂ ‘ਚ ਮੋਬਾਈਲ ਫੋਨ ‘ਤੇ ਲੱਗਾ ਬੈਨ,ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ
Britain,23 Feb,2024,(Bol Punjab De):- ਮੋਬਾਈਲ ਫੋਨ ਦੀ ਲਤ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਤੰਗ ਆ ਕੇ ਬ੍ਰਿਟੇਨ ਨੇ ਸਕੂਲਾਂ ਵਿਚ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ,ਬ੍ਰਿਟੇਨ (Britain) ਦੇ ਇਸ ਫੈਸਲੇ ਤੋਂ ਬਾਅਦ ਕਈ ਦੇਸ਼ਾਂ ‘ਚ ਇਸ ਦੀ ਚਰਚਾ ਸ਼ੁਰੂ ਹੋ ਗਈ ਹੈ,ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ ਹੈ,ਬਹੁਤ ਸਾਰੇ ਸਕੂਲਾਂ ਨੇ ਪਹਿਲਾਂ ਹੀ ਉਹਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ,ਜਿਸ ਨਾਲ ਉਹਨਾਂ ਦੇ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਅਤੇ ਬਿਹਤਰ ਸਿੱਖਣ ਦਾ ਮਾਹੌਲ ਬਣ ਰਿਹਾ ਹੈ,ਸਕੂਲਾਂ ਵਿੱਚ ਮੋਬਾਈਲ ਪਾਬੰਦੀ ਸਬੰਧੀ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ,ਪ੍ਰਧਾਨ ਮੰਤਰੀ ਰਿਸ਼ੀ ਸੁਨਕ (Prime Minister Rishi Sunak) ਦਾ ਕਹਿਣਾ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਉਹ ਸਿੱਖਿਆ ਮਿਲੇ ਜਿਸ ਦੇ ਉਹ ਹੱਕਦਾਰ ਹਨ,ਇੱਕ ਹੋਰ ਬਿਆਨ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਸੈਕੰਡਰੀ ਸਕੂਲ (Secondary School) ਦੇ ਲਗਭਗ ਇੱਕ ਤਿਹਾਈ ਵਿਦਿਆਰਥੀਆਂ ਨੇ ਕਿਹਾ ਕਿ ਫੋਨਾਂ ਕਾਰਨ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਕਾਵਟ ਪੈਂਦੀ ਹੈ,ਅਸੀਂ ਜਾਣਦੇ ਹਾਂ ਕਿ ਉਹ (ਮੋਬਾਈਲ ਫੋਨ) ਕਲਾਸ ਵਿੱਚ ਭਟਕਣਾ ਪੈਦਾ ਕਰਦੇ ਹਨ ਅਤੇ ਸਕੂਲਾਂ ਵਿੱਚ ਧੱਕੇਸ਼ਾਹੀ ਦਾ ਕਾਰਨ ਬਣਦੇ ਹਨ।