Punjab

ਸ਼੍ਰੀ ਚਮਕੌਰ ਸਾਹਿਬ ਵਿਖੇ ਹੋਏ ਕਤਲ ਦਾ ਦੋਸ਼ੀ 2 ਘੰਟੇ ‘ਚ ਗ੍ਰਿਫਤਾਰ-ਐਸ.ਪੀ. (ਇਨਵੈਸਟੀਗੇਸ਼ਨ) ਰੁਪਿੰਦਰ ਕੌਰ ਸਰਾਂ

Rupnagar, 19 February 2024,(Bol Punjab De):- ਐਸ.ਪੀ. (ਇਨਵੈਸਟੀਗੇਸ਼ਨ) ਰੁਪਿੰਦਰ ਕੌਰ ਸਰਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 18 ਫਰਵਰੀ 2024 ਨੂੰ ਪ੍ਰੇਮ ਚੰਦ ਸ਼੍ਰੀ ਚਮਕੌਰ ਸਾਹਿਬ (Shri Chamkaur Sahib) ਵਿਖੇ ਹੋਏ ਕਤਲ ਦੇ ਦੋਸ਼ੀ ਨੂੰ 2 ਘੰਟੇ ਅੰਦਰ ਗ੍ਰਿਫਤਾਰ ਕੀਤਾ ਗਿਆ,ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰੇਮ ਚੰਦ ਪੁੱਤਰ ਮਾਨ ਚੰਦ ਉਮਰ ਕਰੀਬ 52 ਸਾਲ ਸਬੰਧੀ ਉਸ ਦੇ ਬੇਟੇ ਸੰਦੀਪ ਖਾਨ ਦੇ ਬਿਆਨ ਤਹਿਤ ਮੁਕੱਦਮਾ ਨੰਬਰ 17/2024 ਅ/ਧ 302 ਆਈ.ਪੀ ਸੀ ਥਾਣਾ ਸ੍ਰੀ ਚਮਕੌਰ ਸਾਹਿਬ ਬਰਖਿਲਾਫ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਪੁੱਤਰ ਧਰਮ ਸਿੰਘ ਵਾਸੀ ਘੁਮਿਆਰ ਮੁਹੱਲਾ,ਸ੍ਰੀ ਚਮਕੋਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ।

ਐਸ.ਪੀ. (ਇਨਵੈਸਟੀਗੇਸ਼ਨ) ਰੁਪਿੰਦਰ ਕੌਰ ਸਰਾਂ (SP (Investigation) Rupinder Kaur Sarn) ਨੇ ਅੱਗੇ ਦੱਸਿਆ ਕਿ ਬੀਤੀ ਰਾਤ ਕਰੀਬ 08:50 ਉਤੇ ਮ੍ਰਿਤਕ ਦਾ ਪੁੱਤਰ ਆਪਣੇ ਮਾਤਾ-ਪਿਤਾ ਲਈ ਦੁੱਧ ਲੈ ਕੇ ਚੁਬਾਰੇ ਵਿੱਚ ਉਨ੍ਹਾਂ ਦੇ ਕਮਰੇ ਨੂੰ ਪੌੜੀ ਚੜ ਕੇ ਜਾ ਰਿਹਾ ਸੀ ਤਾਂ ਉਸਦੇ ਦੇਖਦੇ-ਦੇਖਦੇ ਉਸਦੇ ਗੁਆਂਢੀ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੇ ਆਪਣੇ ਮਕਾਨ ਤੋਂ ਗਲੀ ਟੱਪ ਕੇ ਉਸਦੇ ਘਰ ਦੀ ਛੱਤ ਪਰ ਕਿਰਪਾਨ ਲੈ ਕੇ ਆ ਗਿਆ ਅਤੇ ਉਸਦੇ ਪਿਤਾ ਦੇ ਕਮਰੇ ਵਿੱਚ ਵੜ ਕੇ ਉਸਦੇ ਦੇਖਦੇ-ਦੇਖਦੇ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੇ ਉਸਦੇ ਪਿਤਾ ਦੀ ਗਰਦਨ ਦੇ ਖੱਬੇ ਪਾਸੇ ਆਪਣੀ ਦਸਤੀ ਕਿਰਪਾਨ ਨਾਲ ਵਾਰ ਕੀਤਾ। ਜਿਸ ਨਾਲ ਉਸਦੇ ਪਿਤਾ ਦੀ ਗਰਦਨ ਵੱਡੀ ਗਈ ਅਤੇ ਉਸਦੇ ਪਿਤਾ ਦੇ ਹੋਰ ਵੀ ਸੱਟਾਂ ਮਾਰੀਆਂ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਲੈ ਕੇ ਗਏ, ਜਿੱਥੇ ਡਾਕਟਰ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਐਸ.ਪੀ. (ਇਨਵੈਸਟੀਗੇਸ਼ਨ) ਰੁਪਿੰਦਰ ਕੌਰ ਸਰਾਂ (SP (Investigation) Rupinder Kaur Sarn) ਅੱਗੇ ਦੱਸਿਆ ਕਿ ਐਸ.ਐਸ.ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ  ਦੇ ਦਿਸ਼ਾ-ਨਿਰਦੇਸ਼ਾ ਉਤੇ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਦੀ ਨਿਗਰਾਨੀ ਹੇਠ ਡੀ.ਐਸ.ਪੀ ਸਬ-ਡਵੀਜਨ ਸ਼੍ਰੀ ਚਮਕੌਰ ਸਾਹਿਬ (Shri Chamkaur Sahib) ਅਤੇ ਮੁੱਖ ਅਫਸਰ ਥਾਣਾ ਸ੍ਰੀ ਚਮਕੌਰ ਸਾਹਿਬ ਦੀਆਂ ਸਪੈਸ਼ਲ ਇੰਨਵੈਸਟੀਗੇਸ਼ਨ ਟੀਮਾਂ (Special Investigation Teams) ਦਾ ਗਠਿਨ ਕੀਤਾ ਗਿਆ,ਜਿਸ ਉਪਰੰਤ ਪੁਲਿਸ ਟੀਮ ਵੱਲੋਂ ਮੁਕੱਦਮੇ ਦੇ ਦੋਸ਼ੀ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੂੰ ਕਤਲ ਦੇ ਦੋ ਘੰਟੇ ਦੇ ਅੰਦਰ ਗ੍ਰਿਫਤਾਰ ਕਰਕੇ ਉਸ ਪਾਸੋਂ ਕਤਲ ਲਈ ਵਰਤੀ ਗਈ ਕ੍ਰਿਪਾਨ ਬ੍ਰਾਮਦ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button